• info@trucking.bzsg.net
Trucking Guidance
ਡੀ.ਓ.ਟੀ. (DOT Audit) ਆਡਿਟ ਲਈ ਇਹਨਾਂ ਗੱਲਾਂ ਦਾ ਰੱਖੋ ਧਿਆਨ

ਡੀ.ਓ.ਟੀ. (DOT Audit) ਆਡਿਟ ਲਈ ਇਹਨਾਂ ਗੱਲਾਂ ਦਾ ਰੱਖੋ ਧਿਆਨ

ਡੀ.ਓ.ਟੀ.(ਯੂ. ਐੱਸ. ਟਰਾਂਸਪੋਰਟੇਸ਼ਨ ਵਿਭਾਗ) ਜਾਂ DOT (Department of Transportation) ਆਡਿਟ (Audit) ਦੀ ਪ੍ਰਕਿਰਿਆ ਨਾਲ ਟਰੱਕ ਕੰਪਨੀਆਂ ਦੇ ਕੰਮ ਦੇ ਜਾਂਚ ਕਰਦਾ ਹੈ|

ਇੱਕ ਮਾੜੇ ਆਡਿਟ ਦੇ ਕਾਰਨ ਤੁਸੀ ਕਾਰੋਬਾਰ ਤੋਂ ਹੱਥ ਧੋ ਸਕਦੇ ਹੋ, ਪਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਇਸ ਤੋਂ ਬਚ ਸਕਦੇ ਹੋ| 

ਹੇਠਾਂ ਲਿਖੀਆਂ ਚੀਜ਼ਾਂ ਤਹਾਨੂੰ ਡੀ.ਓ.ਟੀ.( DOT ) ਆਡਿਟ ਲਈ ਤਿਆਰ ਕਰਨ ਵਿਚ ਮਦਦ ਕਰਨਗੀਆਂ| ਇਸ ਗੱਲ ਦਾ ਧਿਆਨ ਰੱਖੋ ਕੇ ਬਹੁਤੀ ਵਾਰ ਆਡਿਟ ਬਿਨ੍ਹਾਂ ਕਿਸੇ ਨੋਟਿਸ ਦਿੱਤੇ ਹੀ ਆ ਜਾਂਦੇ ਹਨ|

ਸੋ, ਇਸ ਲਈ ਹਰ ਇੱਕ ਟਰੱਕ ਕੰਪਨੀ ਦਾ ਆਡਿਟ ਲਈ ਹਰ ਵੇਲੇ ਤਿਆਰ ਰਹਿਣਾ ਜਰੂਰੀ ਹੈ| 

ਡੀ.ਓ.ਟੀ. ਆਡਿਟ ਵਿਚ ਦੋ ਮੁੱਖ ਚੀਜ਼ਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ| ਪਹਿਲਾਂ ਇਹ ਯਕੀਨੀ ਬਣਾਉਣਾ ਕਿ ਤੁਸੀ ਸਾਰੇ ਡੀ.ਓ.ਟੀ. ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹੋ | ਦੂਸਰਾ, ਇਹ ਕਿ ਤੁਹਾਡਾ ਜਾਣਕਾਰੀ ਨੂੰ ਸੰਭਾਲਣ ਵਾਲਾ ਸਿਸਟਮ, ਉਹ ਸਾਰੀ ਜਾਣਕਾਰੀ ਸਹੀ ਤਰੀਕੇ ਨਾਲ ਸਾਂਭ ਰਿਹਾ ਹੈ, ਜੋ ਡੀ.ਓ.ਟੀ. ਵਿਭਾਗ ਨੂੰ ਇੱਕ ਟਰੱਕ ਕੰਪਨੀ ਤੋਂ ਚਾਹੀਦੀ ਹੈ|

ਕੰਪਨੀ ਰਿਕਾਰਡ ਨੂੰ ਡਿਜਿਟਲ ਤਰੀਕੇ ਨਾਲ ਸਟੋਰ ਕਰਨਾ :-

ਭਾਵੇਂ ਤੁਸੀ ਇੱਕ ਨਵੀਂ ਟਰੱਕ ਕੰਪਨੀ ਦੀ ਸ਼ੁਰੂਆਤ ਕੀਤੀ ਹੈ ਜਾਂ ਤੁਸੀ ਪੁਰਾਣੀ ਕੰਪਨੀ ਚਲਾ ਰਹੇ ਹੋ, ਪੂਰੇ ਸਾਲ ਭਰ ਦੇ ਰਿਕਾਰਡ ਦਾ ਰੱਖ ਰਖਾਵ ਤੁਹਾਨੂੰ ਆਡਿਟ ਵਿੱਚੋ ਪਾਸ ਕਰ ਸਕਦਾ ਹੈ|

ਪੁਰਾਣੇ ਸਮੇ ਵਿੱਚ ਟਰੱਕ ਕੰਪਨੀਆਂ ਦਾ ਸਾਰਾ ਰਿਕਾਰਡ ਕਾਗਜ਼ਾਂ ਉੱਪਰ ਹੀ ਹੁੰਦਾ ਸੀ, ਜਿਸ ਕਰਕੇ ਉਹਨਾਂ ਨੂੰ ਕਾਗਜਾਂ ਦੇ ਬਹੁਤ ਵੱਡੇ ਢੇਰ ਨੂੰ ਸਾਂਭਣਾ ਪੈਂਦਾ ਸੀ, ਪਰ ਹੁਣ ਕੰਪਨੀਆਂ ਨੇ ਸਾਰਾ ਡਾਟਾ ਡਿਜਿਟਲ ਰੂਪ ਵਿੱਚ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ| ਨਤੀਜੇ ਵਜੋਂ, ਡੀ.ਓ.ਟੀ. ਆਡਿਟ ਲਈ ਤਿਆਰੀ ਕਰਨੀ ਬਹੁਤ ਸੌਖੀ ਹੋ ਗਈ ਹੈ|

ਇਸ ਦੇ ਨਾਲ-ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਆਡਿਟ ਨੂੰ ਪਾਸ ਕਰਨ ਵਿੱਚ ਤੁਹਾਨੂੰ ਚੰਗੇ ਰਵਈਏ ਦੀ ਜਰੂਰਤ ਪੈਂਦੀ ਹੈ| ਆਡਿਟ ਅਫਸਰ ਇਹ ਜਾਣਦੇ ਹਨ ਕਿ ਹਰ ਇੱਕ ਕੰਪਨੀ ਕੋਈ ਨਾ ਕੋਈ ਗ਼ਲਤੀ ਤਾ ਕਰਦੀ ਹੀ ਹੈ ਅਤੇ ਅਫਸਰ ਇਹ ਦੇਖਦੇ ਹਨ ਕਿ ਤੁਹਾਡੀ ਕੰਪਨੀ ਉਸ ਗ਼ਲਤੀ ਨੂੰ ਸੁਧਾਰਨਾ ਚਾਹੁੰਦੀ ਹੈ ਜਾਂ ਨਹੀਂ? 

ਇਸ ਲਈ ਤੁਹਾਨੂੰ ਆਡਿਟ ਅਫਸਰ ਨੂੰ ਇਹ ਦਿਖਾਉਣਾ ਪਵੇਗਾ ਕਿ ਤੁਸੀਂ ਆਪਣੀ ਗ਼ਲਤੀ ਨੂੰ ਸੁਧਾਰਨ ਲਈ ਪੂਰੀ ਕੋਸ਼ਿਸ਼ ਕਰਨ ਲਈ ਤਿਆਰ ਹੋ| ਤੁਹਾਡਾ ਇਹ ਰੱਵਈਆ ਤੁਹਾਨੂੰ ਹੈਰਾਨੀਜਨਕ ਨਤੀਜੇ ਦੇਵੇਗੇ ਅਤੇ ਤੁਸੀ ਆਪਣੇ ਕਾਰੋਬਾਰ ਨੂੰ ਹੋ ਵਧਾ ਸਕੋਗੇ|

ਡੀ.ਓ.ਟੀ. ਆਡਿਟ ਲਈ ਜ਼ਰੂਰੀ ਚੀਜ਼ਾਂ ਦੀ ਲਿਸਟ:-

ਹੇਠਾਂ ਦਿੱਤੀ ਲਿਸਟ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਤੁਸੀ ਆਡਿਟ ਨੂੰ ਪਾਸ ਕਰ ਸਕਦੇ ਹੋ| ਆਮ ਤੌਰ ਤੇ ਆਡਿਟ ਅਫਸਰ ਸਾਰੇ ਰਿਕਾਰਡ ਨੂੰ ਤਿੰਨ ਹਿੱਸਿਆਂ ਵਿੱਚ ਵੰਡਦੇ ਹਨ| ਤਹਾਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਤੁਸੀ ਹਰ ਇੱਕ ਚੀਜ਼ ਨੂੰ ਚੰਗੀ ਤਰਾਂ ਨਾਲ ਸਮਝੋ, ਕਿਉਂਕਿ ਛੋਟੀ ਜਿਹੀ ਗ਼ਲਤੀ ਤੁਹਾਡੇ ਆਡਿਟ ਨੂੰ ਖਰਾਬ ਕਰ ਸਕਦੀ ਹੈ|

ਇਸ ਦੇ ਨਾਲ ਅਸੀਂ ਇਹ ਵੀ ਸਲਾਹ ਦਿੰਦੇ ਹੈ ਕਿ ਆਡਿਟ ਦੇ ਲਈ ਤਾਜ਼ਾ ਜਾਣਕਾਰੀ ਲਈ FMCSA ਦੀ ਵੈਬਸਾਈਟ ਨੂੰ ਸਮੇ ਸਮੇ ਤੇ ਚੈੱਕ ਕਰਦੇ ਰਹਿਣਾ ਚਾਹੀਦਾ ਹੈ|

ਹੁਣ ਤੁਸੀ ਇਹ ਜਾਣ ਚੁੱਕੇ ਹੋ ਸਾਰਾ ਰਿਕਾਰਡ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਇਸ ਲਈ ਹੁਣ ਅਸੀਂ ਹਰ ਇੱਕ ਹਿੱਸੇ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ|

ਡਰਾਈਵਰ ਨਾਲ ਸਬੰਧਿਤ ਜਾਣਕਾਰੀ:-

ਆਡਿਟ ਦੇ ਲਈ ਤਹਾਨੂੰ ਡ੍ਰਾਇਵਰਾਂ ਦੇ ਸਬੰਧਿਤ ਹੇਠ ਲਿਖੀ ਜਾਣਕਾਰੀ ਨੂੰ ਸਾਂਭਣਾ ਜ਼ਰੂਰੀ ਹੈ|

1. ਡਰਾਈਵਰਾਂ ਦੀ ਲਿਸਟ :- ਤਹਾਨੂੰ ਹਰ ਇੱਕ ਡਰਾਈਵਰ ਦਾ ਨਾਮ, ਜਨਮ ਤਰੀਕ, ਲਾਇਸੈਂਸ ਨੰਬਰ, ਲਾਇਸੈਂਸ ਸਟੇਟ ਅਤੇ ਡਰਾਈਵਰ ਨੇ ਕਦੋ ਤੁਹਾਡੇ ਨਾਲ ਕੰਮ ਕਰਨਾ ਸ਼ੁਰੂ ਕੀਤਾ, ਇਸ ਸਭ ਬਾਰੇ ਜਾਣਕਾਰੀ ਦੇਣੀ ਪਵੇਗੀ|

2.  ਡਰਾਈਵਰਾਂ ਦੇ ਲਾਇਸੈਂਸ :- ਵਾਪਰ ਲਈ ਵਰਤੇ ਜਾਂਦੇ ਵਾਹਨ ਨੂੰ ਚਲਾਉਣ ਵਾਲੇ ਹਰ ਇੱਕ ਡਰਾਈਵਰ ਕੋਲ ਇੱਕ Commercial ਡਰਾਈਵਰ ਲਾਇਸੈਂਸ ਹੋਣਾ ਜ਼ਰੂਰੀ ਹੈ| 

3. ਕੰਮ ਦੇ ਸਮੇ ਦਾ ਰਿਕਾਰਡ :-  ਤੁਹਾਡੇ ਡਰਾਈਵਰ ਕਿੰਨੇ ਸਮੇ ਲਈ ਕੰਮ ਕਰ ਰਹੇ ਹਨ, ਇਸ ਦਾ ਸਾਰਾ ਰਿਕਾਰਡ ਹੋਣਾ ਜ਼ਰੂਰੀ ਹੈ, ਅਤੇ ਇਸ ਕੰਮ ਤੁਹਾਨੂੰ ELD ਡਿਵਾਈਸ ਵਰਤ ਸਕਦੇ ਹੋ, ਜੋ ਟਰੱਕ ਇੰਜਣ ਦੇ ਚਲਣ ਅਨੁਸਾਰ ਕੰਮ ਦੇ ਸਮੇ ਨੂੰ ਮਾਪਦੀ ਹੈ|

4. ਐਮ.ਵੀ.ਆਰ ਰਿਕਾਰਡ :- ਤੁਹਾਨੂੰ ਹਰ ਇੱਕ ਡਰਾਈਵਰ ਦੇ ਹਰ ਬਾਰਾਂ ਮਹੀਨੇ ਦੇ ਐਮ.ਵੀ.ਆਰ. ਰਿਕਾਰਡ ਨੂੰ ਚੈੱਕ ਕਰਨ ਜ਼ਰੂਰੀ ਹੈ ਅਤੇ ਤੁਸੀ ਡਰਾਈਵਰ ਦੇ ਪਿਛਲੇ ਤਿੰਨ ਸਾਲ ਦੇ ਰਿਕਾਰਡ ਨੂੰ ਸਾਂਭ ਸਕਦੇ ਹੋ|

5. ਨਿਯਮ ਉਲੰਘਣਾ ਦਾ ਸਰਟੀਫਿਕੇਟ :- ਤੁਹਾਡੇ ਕੋਲ ਡਰਾਈਵਰ ਵੱਲੋ ਪਿਛਲੇ ੧੨ ਮਹੀਨਿਆਂ ਵਿੱਚ ਕੀਤੀਆਂ ਸੜਕ ਉੱਪਰ ਕੀਤੀਆਂ ਗ਼ਲਤੀਆਂ ਦੀ ਲਿਸਟ ਹੋਣੀ ਚਾਹੀਦੀ ਹੈ|

6. ਡਰਾਈਵਰ ਵੱਲੋ ਸੁਰੱਖਿਆ ਨਿਯਮਾਂ ਦੀ ਪਾਲਣਾ  :- ਤੁਹਾਡੇ ਕੋਲ ਡਰਾਈਵਰ ਵੱਲੋ ਪਿਛਲੇ ਤਿੰਨ ਸਾਲਾਂ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਦਾ ਸਾਰਾ ਰਿਕਾਰਡ ਹੋਣਾ ਚਾਹੀਦਾ ਹੈ|

7.  ਮੈਡੀਕਲ ਸਰਟੀਫਿਕੇਟ :- ਹਰ ਇੱਕ ਕੰਪਨੀ ਨੂੰ ਆਪਣੇ ਡਰਾਈਵਰਾਂ ਦੇ ਮੈਡੀਕਲ ਸਬੰਧੀ ਸਾਰੇ ਕਾਗਜ ਵੀ ਮੁਹਈਆ ਕਰਵਾਉਣੇ ਪੈਣਗੇ| ਹਰ ਇੱਕ ਡਰਾਈਵਰ ਦਾ ਘੱਟੋ ਘੱਟ ਦੋ ਸਾਲ ਵਿੱਚ ਇੱਕ ਵਾਰ ਮੈਡੀਕਲ ਹੋਣਾ ਜ਼ਰੂਰੀ ਹੈ| 

8. ਨੌਕਰੀ ਲਈ ਅਰਜ਼ੀ :- ਇਹ ਡਰਾਈਵਰ ਦੇ ਪਿਛਲੇ ਕੰਮ ਦੇ ਰਿਕਾਰਡ ਅਤੇ ਕਰੈਕਟਰ ਦੀ ਜਾਣਕਾਰੀ ਦਿੰਦਾ ਹੈ| ਇਸ ਵਿੱਚ ਡਰਾਈਵਰ ਦੇ ਐਕਸੀਡੈਂਟ, ਕੰਮ ਦੀ ਜਾਣਕਾਰੀ ਅਤੇ ਪਿਛਲੇ ਮਾਲਕ ਨੂੰ ਛੱਡਣ ਦਾ ਕਾਰਨ ਆਦਿ ਚੀਜ਼ਾਂ ਸ਼ਾਮਿਲ ਹੋਣ | 

9. ਰੋਡ ਟੈਸਟ ਅਤੇ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਦੇ ਕਾਗਜ :- ਇਹ ਕਾਗਜ ਇਹ ਸਾਬਿਤ ਕਰਨਗੇ ਕਿ ਡਰਾਈਵਰ ਨੇ ਐਂਟਰੀ ਲੈਵਲ ਟ੍ਰੇਨਿੰਗ ਦਾ ਟੈਸਟ ਪਾਸ ਕੀਤਾ ਹੈ |

ਇਸ ਤੋਂ ਅੱਗੇ ਆਡਿਟ ਲਈ ਤੁਹਾਡੇ ਟਰੱਕਾਂ ਦੇ ਸਬੰਧੀ ਹੇਠ ਲਿਖੇ ਕਾਗਜ ਹੋਣੇ ਜ਼ਰੂਰੀ ਹਨ:-

  • ਟਰੱਕ ਨਾਲ ਸਬੰਧਿਤ ਰਿਕਾਰਡ

1. ਟਰੱਕਾਂ ਦੀ ਲਿਸਟ :- ਤੁਹਾਡੇ ਕੋਲ ਹਰ ਇੱਕ ਟਰੱਕ ਦੇ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ, ਇਸ ਵਿੱਚ ਟਰੱਕ ਦਾ ਯੂਨਿਟ ਨੰਬਰ, ਵਾਹਨ ਪਹਿਚਾਣ ਨੰਬਰ (VIN ), ਪ੍ਲੇਟ ਨੰਬਰ ਅਤੇ ਰੇਜਿਸਟ੍ਰੇਸ਼ਨ ਸਟੇਟ ਆਦਿ ਜਾਣਕਾਰੀ ਹੋਣੀ ਚਾਹੀਦੀ ਹੈ|

2. ਟਰੱਕ ਦੀ ਇੰਸਪੇਕਸ਼ਨ ਦਾ ਸਬੂਤ :- ਫਲੀਟ ਵਿਚਲੇ ਸਾਰੇ ਟਰੱਕਾਂ ਦੀ ਪਿਛਲੇ ੧੨ ਮਹੀਨਿਆਂ ਵਿੱਚ ਹੋਈ ਇੰਸਪੇਕਸ਼ਨ ਸਬੰਧੀ ਸਬੂਤ ਹੋਣੇ ਜ਼ਰੂਰੀ ਹਨ|

3.ਟਰੱਕ ਦੀ ਨਿਸ਼ਾਨਦੇਹੀ:- ਟਰੱਕ ਦੇ ਦੋਨੇ ਪਾਸਿਆਂ ਕੰਪਨੀ ਦਾ ਨਾਮ, ਯੂ.ਐੱਸ.ਡੀ.ਓ.ਟੀ. ਨੰਬਰ ਸਹੀ ਤਰ੍ਹਾਂ ਨਾਲ ਲਿਖਿਆ ਹੋਣਾ ਜ਼ਰੂਰੀ ਹੈ | ਖ਼ਤਰਨਾਕ ਸਮਾਨ ਨੂੰ ਲਿਜਾਣ ਵਾਲੇ ਟਰੱਕਾਂ ਦੀ ਨਿਸ਼ਾਨਦੇਹੀ ਤੇ ਖਾਸ ਧਿਆਨ ਦੇਣਾ ਲਾਜ਼ਮੀ ਹੈ |

4. ਖ਼ਤਰਨਾਕ ਸਮਾਨ ਨੂੰ ਲਿਜਾਣ ਵਾਲੇ ਟਰੱਕਾਂ ਦੇ ਕਾਗਜ :- ਜੇ ਤੁਹਾਡੇ ਅਜਿਹੇ ਸਮਾਨ ਨੂੰ ਲਿਜਾਂਦੇ ਹਨ ਜੋ ਖ਼ਤਰਨਾਕ ਹਨ ਜਿਵੇਂ ਕਿ ਗੈਸ, ਖ਼ਤਰਨਾਕ ਲੀਕਵਡ (liquid ) ਆਦਿ ਤਾਂ ਹਰ ਇੱਕ ਸ਼ਿਪਿੰਗ ਲਈ ਲੋੜੀਦੇ ਕਾਗਜ ਪ੍ਰਦਾਨ ਕਰਨੇ ਜ਼ਰੂਰੀ ਹਨ| ਇਸ ਦੇ ਨਾਲ ਹੀ ਅਜਿਹੇ ਸਮਾਨ ਦੀ ਸ਼ਿਪਿੰਗ ਦੇ ਰਿਕਾਰਡ ਨੂੰ ਸ਼ਿਪਿੰਗ ਵਾਲੇ ਦਿਨ ਤੋਂ ਇੱਕ ਸਾਲ ਤਕ ਰੱਖਣਾ ਜ਼ਰੂਰੀ ਹੈ|

ਹੁਣ ਤੀਸਰੀ ਕੈਟਾਗਰੀ ਬਾਰੇ ਗੱਲ ਕਰਾਂਗੇ:-

  • ਕੰਪਨੀ ਨਾਲ ਸਬੰਧਿਤ ਰਿਕਾਰਡ

1. ਇੰਸੋਰੈਂਸ ਦਾ ਸਬੂਤ :- ਹਰ ਇੱਕ ਕੰਪਨੀ ਨੂੰ ਘੱਟ ਤੋਂ ਘੱਟ ਕੋਲ 750000 ਅਮਰੀਕੀ ਡਾਲਰ ਦੀ ਇੰਸੋਰੈਂਸ ਦੇ ਸਬੂਤ ਹੋਣੇ ਚਾਹੀਦੇ ਹਨ| ਤੁਸੀ ਕਿਸ ਤਰ੍ਹਾਂ ਦੇ ਸਮਾਨ ਦੀ ਸ਼ਿਪਿੰਗ ਕਰਦੇ ਹੋ, ਇਸ ਅਨੁਸਾਰ ਇਹ ਰਕਮ 5 ਮਿਲੀਅਨ ਤਕ ਜਾ ਸਕਦੀ ਹੈ|

2.ਆਕਸੀਡੈਂਟਸ ਦਾ ਰਿਕਾਰਡ :- ਕੰਪਨੀ ਕੋਲ ਪਿਛਲੇ 365 ਦਿਨਾਂ ਵਿੱਚ ਹੋਏ ਆਕਸੀਡੈਂਟਸ ਦਾ ਦੇਣਾ ਜ਼ਰੂਰੀ ਹੈ ਅਤੇ ਨਾਲ ਤੁਹਾਡੇ ਕੋਲ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਹੋਣਾ ਜ਼ਰੂਰੀ ਹੈ|

3. ਡਰੱਗ ਅਤੇ ਅਲਕੋਹੋਲ ਪ੍ਰੋਗਰਾਮ :- ਜੇਕਰ ਤੁਹਾਡੀ ਕੰਪਨੀ ਵਿੱਚ CDL ਡਰਾਈਵਰ ਹਨ ਤਾਂ ਤਹਾਨੂੰ ਡਰੱਗ ਅਤੇ ਅਲਕੋਹੋਲ ਟੈਸਟ ਪ੍ਰੋਗਰਾਮ ਦੀ ਸਬੰਧੀ ਕਾਗਜ ਦੇਣੇ ਜ਼ਰੂਰੀ ਹਨ| ਤੁਹਾਨੂੰ ਡਰਾਈਵਰ ਨੂੰ ਭਾਰਤੀ ਕਰਨ ਤੋਂ ਪਹਿਲਾਂ ਅਤੇ ਵੱਖ ਵੱਖ ਸਮੇ ਉਤੇ ਕੀਤੇ ਜਾਂਦੇ ਡਰੱਗ ਟੈਸਟਾਂ ਦੀ ਰਿਪੋਰਟ ਦਿਖਾਉਣੀ ਜ਼ਰੂਰੀ ਹੈ|

ਆਡਿਟ ਵਿੱਚੋ ਫੇਲ ਹੋਣ ਦੇ ਮੁੱਖ ਕਾਰਨ :-

1. ਜੇਕਰ ਤੁਹਾਡੇ ਕੋਲ ਅਲਕੋਹੋਲ ਅਤੇ ਡਰੱਗ ਟੈਸਟਿੰਗ ਦੀ ਰਿਪੋਰਟ ਨਹੀਂ ਹੈ|

2. ਤੁਹਾਡੇ ਕੋਲ ਕੋਈ ਅਜਿਹਾ ਡਰਾਈਵਰ ਕੰਮ ਕਰ ਰਿਹਾ ਹੈ ਜੋ ਡਰੱਗ ਟੈਸਟ ਤੋਂ ਇਨਕਾਰ ਕਰਦਾ ਹੈ |

3. ਤੁਹਾਡਾ ਕੋਈ ਡਰਾਈਵਰ ਡਰੱਗ ਅਤੇ ਅਲਕੋਹੋਲ ਟੈਸਟ ਵਿੱਚੋ ਫੇਲ ਹੋਣ ਤੋਂ ਬਾਅਦ ਹੋਣ ਵਾਲੀ ਪ੍ਰਕਿਆ ਨੂੰ ਇਨਕਾਰ ਕਰਦਾ ਹੈ|

4. ਤੁਹਾਡੇ ਕਿਸੇ ਡਰਾਈਵਰ ਕੋਲ ਸਹੀ CDL ਲਾਇਸੈਂਸ ਨਹੀਂ ਹੈ|

5. ਤੁਸੀ ਅਜਿਹੇ ਡਰਾਈਵਰ ਤੋਂ ਕੰਮ ਕਰਵਾ ਰਹੇ ਹੋ ਜੋ ਮੈਡੀਕਲ ਵਿੱਚੋ ਫੇਲ ਹੈ|

6. ਤੁਸੀ ਟਰੱਕ ਨੂੰ ਲੋੜੀਦੀ ਇੰਸੋਰੈਂਸ ਤੋਂ ਬਿਨ੍ਹਾਂ ਚਲਾ ਰਹੇ ਹੋ |

7. ਤੁਹਾਡੀ ਕੋਲ ਕੰਮ ਦੇ ਸਮੇ (Hours of Service) ਸਬੰਧੀ ਪੂਰੇ ਕਾਗਜ ਨਹੀਂ ਹਨ|

8. ਤੁਸੀ ਟਰੱਕ ਨੂੰ ਇੰਸਪੇਕਸ਼ਨ (Inspection) ਦੇ ਬਿਨ੍ਹਾਂ ਚਲਾ ਰਹੇ ਹੋ |

Leave a Reply

Your email address will not be published. Required fields are marked *