
ਇੱਕ ਵਧੀਆ ਅਤੇ ਭਰੋਸੇਮੰਦ ਟਰੱਕ ਇੰਜਣ ਦੀ ਚੋਣ ਕਰਨ ਲਈ ਜਰੂਰੀ ਤੱਥ
ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਵਧੀਆ ਟਰੱਕ ਇੰਜਣ ਕਿਹੜੇ ਹਨ ਅਤੇ ਕਿਹੜੇ ਸਭ ਤੋਂ ਮਾੜੇ? ਜਾਂ ਤਹਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਟਰੱਕ ਇੰਜਣ ਤੁਹਾਡੀਆਂ ਜਰੂਰਤਾਂ ਅਨੁਸਾਰ ਸਭ ਤੋਂ ਵਧੀਆ ਰਹੇਗਾ?
ਇਹ ਸਵਾਲ ਦੇਖਣ ਨੂੰ ਸੌਖਾ ਲੱਗਦਾ ਹੈ, ਪਰ ਇਸ ਦਾ ਕੋਈ ਵੀ ਅਸਾਨ ਤੇ ਸਿੱਧਾ ਜਵਾਬ ਨਹੀਂ ਹੈ|
ਹਾਲਾਂਕਿ, ਕੁਝ ਮਹੱਤਵਪੂਰਣ ਤੱਥ ਹਨ ਜਿਨ੍ਹਾਂ ਨੂੰ ਟਰੱਕ ਦੇ ਡੀਜਲ ਇੰਜਣ ਦੀ ਚੋਣ ਸਮੇ ਧਿਆਨ ਵਿਚ ਰੱਖਿਆ ਜਾ ਸਕਦਾ ਹੈ|
ਚੋਟੀ ਦੇ ਡੀਜਲ ਇੰਜਣ -
ਅਸੀਂ ਭਰੋਸੇਮੰਦ ਅਤੇ ਲੰਬੀ ਉਮਰ ਤੱਕ ਚੱਲਣ ਵਾਲੇ ਚੋਟੀ ਦੇ ਡੀਜਲ ਇੰਜਣਾਂ ਦੀ ਸੂਚੀ ਤਿਆਰ ਕੀਤੀ ਹੈ:-
- 300 ਐਚਪੀ ਮੈਕ ( Mack ) :-
ਇਹ ਇੱਕ ਦਮਦਾਰ ਅਤੇ ਭਰੋਸੇਮੰਦ ਇੰਜਣ ਸੀ | ਜੇ ਤੁਸੀਂ ਮੈਕ ( Mack ) ਟਰੱਕਾਂ ਦੇ ਪ੍ਰਸ਼ੰਸਕ ਹੋ, ਤਾਂ ਤੁਹਾਨੂੰ ਸ਼ਾਇਦ ਪੁਰਾਣੇ ਮੈਕ ( Mack ) ਟਰੱਕਾਂ ਦੀ ਇਹ ਗੈਲਰੀ ਪਸੰਦ ਆਵੇਗੀ|
- 350 ਕਮਿੰਸ ( Cummins ) :-
350 ਕਮਿੰਸ ਅਤੇ ਬਿਗ ਕੈਮ ਕਮਿੰਸ ( Big Cam Cummins ) ਇੰਜਣ ਭਰੋਸੇਯੋਗ ਸਨ ਪਰ ਵਿਸ਼ੇਸ਼ ਤੌਰ ‘ਤੇ ਤੇਲ ਦੀ ਖਪਤ ਦੇ ਮਾਮਲੇ ਵਿਚ ਏਨੇ ਵਧੀਆ ਨਹੀਂ ਸਨ|
- 1693 ਕੈਟ ( Cat ) :-
ਇਹ ਬਿਹਤਰੀਨ ਕੈਟ ( Cat ) ਟਰੱਕ ਇੰਜਣਾਂ ਵਿਚੋਂ ਇਕ ਹੈ | ਇਹ ਭਰੋਸੇਮੰਦ ਅਤੇ ਇੱਕ ਸ਼ਕਤੀਸ਼ਾਲੀ ਇੰਜਣ ਵਜੋਂ ਜਾਣਿਆ ਜਾਂਦਾ ਹੈ|
- 380 ਕੈਟ ( Cat ) :-
ਇਹ ਕੈਟ ਡੀਜ਼ਲ ਇੰਜਣ ਮਜ਼ਬੂਤ, ਭਰੋਸੇਮੰਦ, ਸ਼ਕਤੀਸ਼ਾਲੀ ਸੀ ਅਤੇ ਵਧੀਆ ਤੇਲ ਮਾਈਲੇਜ ਪ੍ਰਦਾਨ ਕਰਦਾ ਸੀ|
- 3408 ਕੈਟ :-
ਇਹ ਕਲਾਸ 8 ਦਾ ਮਜ਼ਬੂਤ ਟਰੱਕ ਇੰਜਣ ਸੀ | ਇਹ ਲਗਭਗ 450 ਐਚਪੀ ਸੀ ( HP ) ਵਾਲਾ ਇੰਜਣ ਮੰਨਿਆ ਜਾਂਦਾ ਸੀ ਪਰ ਅਸਲ ਵਿੱਚ ਲਗਭਗ 550 ਐਚਪੀ ( HP ) ਵਿੱਚ ਪਾਇਆ ਗਿਆ| ਤੇਲ ਦੀ ਖਪਤ ਬਹੁਤ ਜ਼ਿਆਦਾ ਕਰਦਾ ਸੀ|
- C15 ਕੈਟ ( Cat ) :-
C15 ਅਤੇ C16 ਕੇਟਰਪਿਲਰ ਡੀਜ਼ਲ ਇੰਜਣ ਖਿਚਾਈ ਦੇ ਕੰਮ ਵਿੱਚ ਘੋੜੇ ਵਰਗੇ ਹਨ | ਉਹ ਭਰੋਸੇਯੋਗ ਵੀ ਹਨ, ਤੇਲ ਦੀ ਘੱਟ ਖਪਤ ਦੇ ਨਾਲ ਨਾਲ, ਉਨ੍ਹਾਂ ਦੀ ਵਧੀਆ ਗਰੰਟੀ ਵੀ ਹੈ|
- 60 ਸੀਰੀਜ਼ ਡੀਟਰੋਇਟ ( Detroit ) :-
ਇਹ ਡੀਟਰੋਇਟ ( Detroit ) ਇੰਜਣ ਸਭ ਤੋਂ ‘ਨਵੇਂ’ ਅਤੇ ਵਧੀਆ ਡੀਜਲ ਇੰਜਣਾਂ ਵਿਚ ਆਉਂਦੇ ਹਨ| ਇੰਝ ਲੱਗਦਾ ਹੈ ਕਿ ਡੀਟਰੋਇਟ ਨੇ ਪ੍ਰਦੁਸ਼ਣ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ |
ਤੁਹਾਡੇ ਟਰੱਕ ਲਈ ਸਭ ਤੋਂ ਵਧੀਆ ਇੰਜਣ ਦੀ ਚੋਣ ਕਰਨ ਲਈ ਇਹਨਾਂ ਮਹੱਤਪੂਰਨ ਤੱਥ :-
- ਟਰੱਕ ਤੋਂ ਤੁਸੀ ਕਿਸ ਤਰ੍ਹਾਂ ਦਾ ਕੰਮ ਚਾਹੁੰਦੇ ਹੋ ?
ਪਹਿਲਾਂ, ਮਾਲਕ ਓਪਰੇਟਰ ਵਜੋਂ, ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਕਿਸ ਕਿਸਮ ਦਾ ਕੰਮ ਕਰ ਰਹੇ ਹੋ, ਜਿਵੇਂ ਕਿ:
- ਤੁਹਾਡੇ ਲੋਡ ਦਾ ਔਸਤਨ ਭਾਰ (average weight )
- ਤੁਸੀ ਕਿਸ ਤਰ੍ਹਾਂ ਦੇ ਇਲਾਕੇ ਵਿੱਚ ਟਰੱਕ ਚਲਾਉਣਾ ਹੈ
- ਤੁਸੀ ਕਿਸ ਕਿਸਮ ਦਾ ਟ੍ਰੇਲਰ ਵਰਤਦੇ ਹੋ
- ਡ੍ਰਾਇਵ ਲਾਈਨ ਦੇ ਬਾਕੀ ਹਿੱਸਿਆਂ ਬਾਰੇ ਜਾਣਨਾ
- ਟਰੱਕ ਦੇ ਆਕਾਰ ਬਾਰੇ ਫੈਸਲਾ
ਵਧੇਰੇ ਹਾਰਸ ਪਾਵਰ ਸਭ ਤੋਂ ਵਧੀਆ ਹੈ, ਇਹ ਗੱਲ ਕਿਸੇ ਸਮੇ ਸੱਚ ਹੋਇਆ ਕਰਦੀ ਸੀ, ਪਰ ਹੁਣ ਸੱਚ ਨਹੀਂ ਰਹੀ| ਤੁਹਾਡੇ ਕੰਮ ਦੇ ਅਨੁਸਾਰ ਇਹ ਸੱਚ ਨਹੀਂ ਕਿ ਹਮੇਸ਼ਾ ਇੱਕ ਵੱਡਾ ਟਰੱਕ ਇੰਜਣ ਹੀ ਸਹੀ ਰਹਿੰਦਾ ਹੈ|
ਮੈਨੂੰ ਸ਼ੱਕ ਹੈ ਕਿ ਪਿਛਲੇ ਸਮੇਂ ਵਿੱਚ ਇੰਜਣ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਧਿਆਨ ਨਹੀਂ ਦਿੰਦੇ ਹੋਣਗੇ|
ਪਰ ਅੱਜ ਦੇ ਸਮੇ ਵਿੱਚ ਹਰ ਇੱਕ ਟਰੱਕ ਮਾਲਕ ਆਪਣੇ ਫਾਇਦੇ ਲਈ ਕਾਰੋਬਾਰ ਕਰ ਰਿਹਾ ਹੈ| ਇਸ ਲਈ ਉਹ ਇੱਕ ਵੱਡੇ ਅਤੇ ਮਹਿੰਗੇ ਇੰਜਣ ਦੀ ਬਜਾਏ, “ਛੋਟੇ” ਬਲਾਕ ਇੰਜਣ (13 ਲੀਟਰ) ਨੂੰ ਚੁਣਦੇ ਹਨ |
ਇਨ੍ਹਾਂ ਵਿੱਚੋਂ ਜ਼ਿਆਦਾਤਰ ਡੀਜ਼ਲ ਇੰਜਣ, 500 ਹਾਰਸ ਪਾਵਰ ਵਿੱਚ ਆਉਂਦੇ ਹਨ, ਜੋ ਕਿ ਇੱਕ ਸ਼ਾਨਦਾਰ ਦਰਜਾ ਹੈ|
- ਟਰੱਕ ਇੰਜਣ ਦੀ ਮੁਰੰਮਤ ਅਤੇ ਡੀਲਰ ਨੈੱਟਵਰਕ ਉਪਲਬਧਤਾ
ਟਰੱਕ ਬਣਾਉਣ ਵਾਲੀਆਂ ਕੰਪਨੀਆਂ ਕਾਰ ਇੰਡਸਟਰੀ ਦੀ ਨਕਲ ਕਰ ਰਹੀਆਂ ਹਨ ਅਤੇ ਕਿਸੇ ਵੀ ਇੰਜਣ ਦੀ ਮੁਰੰਮਤ ਨੂੰ ਕਿਸੇ ਵੀ ਮਕੈਨਿਕ ਤੋਂ ਕਰਵਾਉਣਾ ਲਗਭਗ ਅਸੰਭਵ ਬਣਾ ਦਿੱਤਾ ਹੈ|
ਇਸ ਲਈ, ਇੱਕ ਨਵੇਂ ਖਰੀਦਦਾਰ ਦੇ ਤੌਰ ਤੇ ਡੀਲਰਾਂ ਦਾ ਨੈਟਵਰਕ ਅਤੇ ਡੀਲਰ ਨਾਲ ਤੁਹਾਡਾ ਰਿਸ਼ਤਾ ਸ਼ਾਇਦ ਟਰੱਕ ਦੇ ਬ੍ਰਾਂਡ ਦੀ ਬਜਾਏ, ਜਦੋਂ ਇੰਜਨ ਦੀ ਚੋਣ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਹੋਰ ਮਹੱਤਵਪੂਰਣ ਤੱਥ ਬਣ ਜਾਂਦਾ ਹੈ|
- ਤੇਲ ਦੀ ਖਪਤ
ਇੰਜਣ ਦੀ ਚੋਣ ਵੇਲੇ ਤੇਲ ਦੀ ਖਪਤ ਨੂੰ ਧਿਆਨ ਵਿੱਚ ਰੱਖਣਾ ਜਰੂਰੀ ਹੈ|
ਯਾਦ ਰੱਖੋ ਕਿ ਵੱਧ ਹਾਰਸ ਪਾਵਰ ਲਈ ਤਹਾਨੂੰ ਹਰ ਵਾਰ ਵਧੇਰੇ ਖਰਚਾ ਕਰਨਾ ਪਵੇਗਾ |