
ਟਰੱਕ ਡਰਾਈਵਰ ਖਰਾਬ ਮੌਸਮ ਵਿੱਚ ਕਿਵੇਂ ਸਫਰ ਕਰ ਸਕਦੇ ਹਨ?
ਖਰਾਬ ਮੌਸਮ ਅਤੇ ਤੇਜ਼ ਤੂਫ਼ਾਨ ਵਿੱਚ ਸਫਰ ਕਰਨਾ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ, ਖਾਸ ਕਰਕੇ ਟਰੱਕ ਡਰਾਈਵਰਾਂ ਲਈ| ਟਰੱਕ ਡਰਾਈਵਰਾਂ ਨੂੰ 80,000 ਪੌਂਡ ਸਟੀਲ ਅਤੇ ਰਬੜ ਨਾਲ ਮੀਂਹ ਦੇ ਤੂਫਾਨਾਂ, ਤੇਜ਼ ਹਵਾਵਾਂ ਅਤੇ ਬਰਫੀਲੇ ਤੂਫਾਨਾਂ ਵਿੱਚ ਸਫਰ ਕਰਨਾ ਪੈਂਦਾ ਹੈ|
ਇਸਦਾ ਮਤਲਬ ਹੈ ਕਿ ਟਰੱਕ ਡਰਾਈਵਰਾਂ ਨੂੰ ਆਪਣੀ ਸੁਰੱਖਿਆ ਲਈ ਕੁਝ ਖਾਸ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ | ਇਥੇ ਅਸੀਂ ਕੁਝ ਆਮ ਸੁਰੱਖਿਆ ਸਾਵਧਾਨੀਆਂ ਬਾਰੇ ਵੀ ਦੱਸਿਆ ਹੈ ਜੋ ਹਰ ਇੱਕ ਮੌਸਮ ਵਿੱਚ ਟਰੱਕ ਡਰਾਈਵਰ ਦੁਆਰਾ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹਨ|
ਸੋ ਅਸੀਂ ਟਰੱਕ ਡਰਾਈਵਰਾਂ ਲਈ ਦੋਹਾਂ ਹਾਲਾਤਾਂ (ਸਾਫ ਅਤੇ ਖਰਾਬ ਮੌਸਮ) ਵਿੱਚ ਵਰਤੀਆਂ ਜਾਣ ਵਾਲਿਆਂ ਸਾਵਧਾਨੀਆਂ ਬਾਰੇ ਦੱਸਣ ਜਾ ਰਹੇ ਹਾਂ, ਤਾਂ ਜੋ ਟਰੱਕ ਡਰਾਈਵਰ ਕਿਸੇ ਵੀ ਹਾਲਤ ਵਿੱਚ ਆਪਣੇ ਆਪ ਨੂੰ ਅਤੇ ਉਨ੍ਹਾਂ ਦੇ ਸਾਮਾਨ ਨੂੰ ਸੁਰੱਖਿਅਤ ਰੱਖ ਸਕਣ|
ਟਰੱਕ ਡਰਾਈਵਰਾਂ ਲਈ ਆਮ ਸੁਰੱਖਿਆ ਸੁਝਾਅ
ਟਰੱਕ ਡਰਾਈਵਰਾਂ ਲਈ ਜ਼ਿਆਦਾਤਰ ਸੁਰੱਖਿਆ ਦੇ ਸੁਝਾਅ ਖਾਸ ਤੌਰ ‘ਤੇ ਉਹੀ ਸੁਰੱਖਿਆ ਸੁਝਾਅ ਹੁੰਦੇ ਹਨ, ਜੋ ਹਰ ਇੱਕ ਡਰਾਈਵਰ ਨੂੰ ਪਤਾ ਹੋਣੇ ਚਾਹੀਦੇ ਹਨ| ਇਹਨਾਂ ਵਿੱਚ ਬਹੁਤੇ ਸੁਝਾਅ ਆਮ ਹੀ ਹਨ, ਪਰ ਇਹਨਾਂ ਨੂੰ ਹਰ ਸਮੇਂ ਧਿਆਨ ਰੱਖਣਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ|
- ਸ਼ੀਟ ਬੈਲਟ ਦੀ ਵਰਤੋਂ –
ਇਹ ਇੱਕ ਕਾਨੂੰਨ ਹੈ, ਅਤੇ ਇਹ ਤੁਹਾਡੀ ਜ਼ਿੰਦਗੀ ਵੀ ਬਚਾਉਂਦਾ ਹੈ| ਸੋ, ਇਸ ਨੂੰ ਇੱਕ ਕਾਨੂੰਨ ਵਜੋਂ ਨਹੀਂ ਸਗੋਂ ਸੁਰੱਖਿਆ ਨਿਯਮ ਦੇ ਤੌਰ ਤੇ ਦੇਖੋ|
- ਡਰਾਈਵਿੰਗ ਕਰਦੇ ਸਮੇਂ ਸੈਲ ਫ਼ੋਨ ਦੀ ਵਰਤੋਂ ਨਾ ਕਰੋ –
ਆਪਣੇ ਸੈੱਲ ਫ਼ੋਨ ਤੇ ਗੱਲ ਕਰਨਾ, ਮੈਸਜ ਕਰਨਾ ਅਤੇ ਮੋਬਾਈਲ ਉੱਪਰ ਇੰਟਰਨੇਟ ਵਰਤਣਾ ਤੁਹਾਡੇ ਧਿਆਨ ਨੂੰ ਸੜਕ ਤੋਂ ਭਟਕਾਉਂਦਾ ਹੈ, ਇਸ ਲਈ ਗੱਡੀ ਚਲਾਉਂਦੇ ਸਮੇਂ ਇਸਦੀ ਵਰਤੋਂ ਨਾ ਕਰੋ|
- ਸਪੀਡ ਲਿਮਿਟਸ (Speed Limits) ਦੀ ਪਾਲਣਾ ਕਰੋ –
ਸਪੀਡ ਲਿਮਿਟ ਨੂੰ ਧਿਆਨ ਅਤੇ ਉਹਨਾਂ ਦੇ ਅਨੁਸਾਰ ਆਪਣੀ ਰਫਤਾਰ ਨੂੰ ਵਧਾਓ ਜਾਂ ਘਟਾਓ |
- ਡਰੱਗ ਅਤੇ ਅਲਕੋਹਲ ਤੋਂ ਬਚੋ –
ਨਸ਼ੀਲੇ ਪਦਾਰਥ ਅਤੇ ਅਲਕੋਹਲ ਤੁਹਾਡੀ ਸੋਚਣ ਸ਼ਕਤੀ ਨੂੰ ਘਟਾਉਂਦੇ ਹਨ ਅਤੇ ਇਹ ਵੱਡੇ ਨੁਕਸਾਨ ਦਾ ਕਰਨ ਬਣਦੇ ਹਨ| ਇਸ ਲਈ ਇਹਨਾਂ ਤੋਂ ਜਿਨ੍ਹਾਂ ਹੋ ਸਕੇ ਦੂਰ ਰਹੋ |
- ਆਪਣੇ ਸਫ਼ਰ ਦੀ ਤਿਆਰੀ ਕਰੋ –
ਜੇਕਰ ਤੁਸੀ ਆਪਣੇ ਸਫ਼ਰ ਦੀ ਯੋਜਨਾ ਬਣਾਉਦੇ ਹੋ ਤਾਂ ਇਹ ਤੁਹਾਡੇ ਸਫ਼ਰ ਨੂੰ ਸੁਖਾਲਾ ਕਰ ਦਿੰਦੀ ਹੈ |
- ਮੌਸਮ ਦੀ ਜਾਂਚ ਅਤੇ ਚੰਗੀ ਸਿਹਤ –
ਆਪਣੇ ਸਫ਼ਰ ਤੋਂ ਪਹਿਲਾ ਜਿੱਥੇ ਤੁਸੀਂ ਜਾ ਰਹੇ ਹੋ ਓਥੇ ਦੇ ਮੌਸਮ ਦੀ ਜਾਣਕਾਰੀ ਲਓ | ਇੱਕ ਸਿਹਤਮੰਦ ਖੁਰਾਕ ਅਤੇ ਇੱਕ ਚੰਗੀ ਰਾਤ ਦੀ ਨੀਂਦ ਲੰਬੀ ਯਾਤਰਾ ਦੌਰਾਨ ਸੁਚੇਤ ਰਹਿਣ ਲਈ ਬਹੁਤ ਜ਼ਰੂਰੀ ਹੈ|
ਤੇਜ਼ ਹਵਾਵਾਂ ਵਿੱਚ ਟਰੱਕ ਚਲਾਉਣਾ
ਕੁਝ ਟਰੱਕ ਡਰਾਈਵਰ ਸ਼ਾਇਦ ਤੇਜ਼ ਹਵਾਵਾਂ ਵਿੱਚ ਗੱਡੀ ਚਲਾਉਣ ਮੁਸ਼ਕਿਲ ਨਹੀਂ ਸਮਝਦੇ| ਉਹ ਸ਼ਾਇਦ ਇਹ ਸੋਚਦੇ ਹੋਣਗੇ ਕਿ ਸਿਰਫ ਇੱਕ ਤੇਜ਼ ਝੱਖੜ ਹੀ 80,000 ਪੌਂਡ ਤਕ ਦੀ ਮਸ਼ੀਨਰੀ ਨੂੰ ਪ੍ਰਭਾਵਤ ਕਰ ਸਕਦਾ ਹੈ, ਪਰ ਜਦੋਂ ਵੱਡੇ ਟਰੱਕ ਤੇਜ਼ ਹਵਾਵਾਂ ਦੌਰਾਨ ਖੁੱਲੀਆਂ ਥਾਵਾਂ, ਸੁਰੰਗਾਂ, ਹਾਈਵੇਅ ਓਵਰਪਾਸ ਅਤੇ ਪਹਾੜਾਂ ਦੇ ਵਿੱਚੋਂ ਦੀ ਲੰਘਦੇ ਹਨ ਤਾਂ ਇਹ ਇਲਾਕੇ ਹਵਾ ਦੀਆਂ ਸੁਰੰਗਾਂ ਬਣ ਜਾਂਦੇ ਹਨ ਜੋ ਤੁਹਾਡੇ ਟਰੱਕ ਨੂੰ ਸੜਕ ਤੋਂ ਹੇਠਾਂ ਉਤਾਰ ਸਕਦੇ ਹਨ|
ਇਸ ਲਈ, ਸੁਚੇਤ ਰਹੋ, ਦੋਵੇਂ ਹੱਥ ਸਟੇਰਿੰਗ ਵਹੀਲ ਤੇ ਰੱਖੋ, ਅਤੇ ਕਿਸੇ ਵੀ ਅਣਚਾਹੀ ਘਟਨਾ ਲਈ ਤਿਆਰ ਰਹੋ |
ਮੀਂਹ ਜਾਂ ਤੂਫਾਨ ਵਿੱਚ ਟਰੱਕ ਚਲਾਉਣਾ
ਭਾਰੀ ਮੀਂਹ ਵਿੱਚ ਸੜਕ ਉੱਪਰ ਵਾਹਨ ਦਾ ਸੰਤੁਲਿਨ ਵਿਗੜਣ ਦਾ ਖ਼ਤਰਾ ਵੱਧ ਜਾਂਦਾ ਹੈ| ਇਸ ਲਈ ਹਮੇਸ਼ਾ ਆਪਣੀ ਸਪੀਡ, ਅੱਗੇ ਜਾ ਰਹੇ ਵਾਹਨ ਤੋਂ ਦੂਰੀ ਅਤੇ ਸਾਵਧਾਨ ਰਹੋ| ਜੇ ਬਿਜਲੀ ਦੇ ਨਾਲ ਮੀਂਹ ਪੈ ਰਿਹਾ ਹੈ, ਤਾਂ ਇਹ ਖ਼ਤਰੇ ਵਿੱਚ ਹੋਰ ਵਾਧਾ ਕਰਦਾ ਹੈ| ਬਿਜਲੀ ਜਾਂ down ਪਾਵਰ ਲਾਈਨ ਟਰੱਕ ਡਰਾਈਵਰ ਲਈ ਹਾਈ-ਵੋਲਟੇਜ ਦੇ ਕਰੰਟ ਦਾ ਖਤਰਾ ਪੈਦਾ ਕਰਦੀ ਹੈ| ਜੇ ਇਲੈਕਟ੍ਰਿਕ ਲਾਈਨ ਤੁਹਾਡੇ ਟਰੱਕ ਨੂੰ ਛੂਹ ਰਹੀ ਹੈ, ਤਾਂ ਬਾਹਰ ਨਾ ਨਿਕਲੋ ਅਤੇ ਬੈਕਅੱਪ ਲੈਣ ਦੀ ਕੋਸ਼ਿਸ਼ ਕਰੋ| ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤਾਂ ਮਦਦ ਲਈ ਕਾਲ ਕਰੋ|
ਜੇ ਤੁਸੀ ਟਰੱਕ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ, ਤਾਂ ਛਾਲ ਮਾਰਨ ਵੇਲੇ ਜ਼ਮੀਨ ਅਤੇ ਟਰੱਕ ਨੂੰ ਇਕੋ ਸਮੇਂ ਛੂਹਣ ਤੋਂ ਬਿਨਾ ਛਾਲ ਮਾਰੋ|
ਬਰਫ ਵਿੱਚ ਟਰੱਕ ਚਲਾਉਣਾ
ਭਾਰੀ ਬਰਸਾਤ ਦੀ ਤਰ੍ਹਾਂ ਬਰਫ, ਬਹੁਤ ਹੀ ਤਿਲਕਣੀ ਹੁੰਦੀ ਹੈ| ਬਰਫ ਦੇ ਤੂਫਾਨ ਵਿੱਚ ਟਰੱਕ ਚਲਾਉਂਦੇ ਸਮੇਂ ਸੁਰੱਖਿਅਤ ਰਹਿਣ ਲਈ ਤੁਹਾਨੂੰ ਆਪਣੀ ਸਪੀਡ ਘਟਾਉਣੀ ਜ਼ਰੂਰੀ ਹੈ| ਇਸ ਤਰਾਂ ਕਰਨ ਨਾਲ ਤੁਹਾਨੂੰ ਅਤੇ ਤੁਹਾਡੇ ਆਲੇ ਦੁਆਲੇ ਦੇ ਵਾਹਨਾਂ ਨੂੰ ਬਹੁਤ ਜ਼ਿਆਦਾ ਜਗ੍ਹਾ ਮਿਲ ਜਾਂਦੀ ਹੈ ਅਤੇ ਤੁਹਾਨੂੰ ਬ੍ਰੇਕ ਲਗਾਉਣ ਲਈ ਕਾਫੀ ਸਮਾਂ ਮਿਲ ਜਾਂਦਾ ਹੈ|
ਨਾਲ ਹੀ, ਇਕੱਠੇ ਸਫਰ ਕਰਨ ਵਾਲੇ ਵਾਹਨਾਂ ਦੇ ਝੁੰਡ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਅਤੇ ਹਾਈਵੇ ‘ਤੇ ਆਪਣੇ ਟਰੱਕ ਨੂੰ ਵੱਖਰਾ ਕਰ ਲਓ | ਇਸ ਤਰੀਕੇ ਨਾਲ ਵੀ ਤੁਸੀ ਬਾਕੀ ਦੇ ਵਾਹਨਾਂ ਤੋਂ ਲੋੜੀਦੀ ਦੂਰੀ ਬਣਾ ਸਕਦੇ ਹੋ|