
ਨਵੇਂ ਬਣੇ ਕਾਨੂੰਨ ਕਾਰਨ ਰੱਦ ਹੋਏ Federal Excise Tax ਟਰੱਕ ਕੰਪਨੀਆਂ ਲਈ ਕਿੰਨੇ ਲਾਭਕਾਰੀ ?
ਅੱਜ, ਅਮਰੀਕੀ ਟਰੱਕ ਐਸੋਸੀਏਸ਼ਨਾਂ ਨੇ ਸੈਨੇਟਰ (Senators) ਟੌਡ ਯੰਗ (Todd Young) ਅਤੇ ਬੇਨ ਕਾਰਡਿਨ (Ben Cardin) ਦੁਆਰਾ ਸ਼ੁਰੂ ਕੀਤੇ 2021 ਦੇ ਮਾਡਰਨ, ਸਾਫ ਅਤੇ ਸੁਰੱਖਿਅਤ ਟਰੱਕ ਐਕਟ ਦੀ ਪ੍ਰਸ਼ੰਸਾ ਕੀਤੀ| ਇਹ ਕਾਨੂੰਨ ਹੈਵੀ-ਡਿਊਟੀ ਟਰੱਕਾਂ ਤੇ 12% ਫੈਡਰਲ ਐਕਸਾਈਜ਼ ਟੈਕਸ (FET) ਨੂੰ ਰੱਦ ਕਰੇਗਾ, ਜੋ ਮੌਜੂਦਾ ਸਮੇ ਵਿਚ ਨਵੇਂ ਟਰੱਕ-ਟ੍ਰੇਲਰ ਦੀ ਕੀਮਤ ਵਿਚ ਲਗਭਗ 22000 ਡਾਲਰ ਦਾ ਵਾਧਾ ਕਰਦਾ ਹੈ |
ਕਾਰਡਿਨ ਨੇ 22 ਜੁਲਾਈ ਨੂੰ ਇੱਕ ਸਾਂਝੇ ਬਿਆਨ ਵਿੱਚ ਕਿਹਾ।“ ਮੈਨੂੰ ਮਾਣ ਹੈ ਕਿ ਅਸੀਂ ਮੈਰੀਲੈਂਡ( Maryland ) ਨਿਰਮਾਤਾਵਾਂ ਵੱਲੋ ਸਾਡੇ ਟਰੱਕ ਉਦਯੋਗ ਲਈ ਸਾਫ ਅਤੇ ਸੁਰੱਖਿਅਤ ਤਕਨੀਕ ਨੂੰ ਨਵਾਂ ਰੂਪ ਦੇਣ ਅਤੇ ਸਥਾਪਤ ਕਰਨ ਦੇ ਯਤਨਾਂ ਵਿੱਚ ਉਹਨਾਂ ਦਾ ਸਮਰਥਨ ਕੀਤਾ। ਸਾਡਾ ਕਾਨੂੰਨ ਵਿਕਾਸ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਤ ਕਰੇਗਾ ਜਦੋਂ ਕਿ ਸਾਡੀਆਂ ਸੜਕਾਂ ਨੂੰ ਸੁਰੱਖਿਅਤ ਅਤੇ ਘੱਟ ਪ੍ਰਦੂਸ਼ਿਤ ਬਣਾਇਆ ਜਾ ਸਕੇਗਾ। ”
ਅਮਰੀਕੀ ਟਰੱਕਿੰਗ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਸੀਈਓ ਕ੍ਰਿਸ ਸਪਾਇਰ ਨੇ ਕਿਹਾ, “ਭਾਰੀ ਟਰੱਕਾਂ ਤੇ ਲਗਦਾ ਇਹ ਫੈਡਰਲ ਟੈਕਸ ਪਹਿਲੇ ਵਿਸ਼ਵ ਯੁੱਧ ਦਾ ਪ੍ਰਤੀਕ ਹੈ ਜੋ ਅੱਜ ਸਾਫ਼-ਸੁਥਰੇ ਅਤੇ ਸੁਰੱਖਿਅਤ ਟਰੱਕਾਂ ਨੂੰ ਸਾਡੇ ਦੇਸ਼ ਦੀਆਂ ਸੜਕਾਂ ਤੋਂ ਦੂਰ ਰੱਖ ਰਿਹਾ ਹੈ|
ਇਸ ਪੁਰਾਣੇ ਟੈਕਸ ਨੂੰ ਹਟਾ ਕੇ, ਕਾਂਗਰਸ ਵਾਤਾਵਰਨ, ਹਾਈਵੇ ਸੁਰੱਖਿਆ, ਸਪਲਾਈ-ਚੇਨ ਨੂੰ ਬਿਹਤਰ ਕਾਰਨ ਵਿੱਚ ਮਦਦ ਕਰ ਰਹੀ ਹੈ| ਉਹਨਾਂ ਇਹ ਵੀ ਕਿਹਾ ਕਿ ਅਸੀਂ ਸੈਨੇਟਰਜ਼ ਯੰਗ ਅਤੇ ਕਾਰਡਿਨ ਦਾ ਅਮਰੀਕੀ ਡਰਾਈਵਰਾਂ ਦੀ ਭਲਾਈ ਲਈ ਚੁੱਕੇ ਇਸ ਖਾਸ ਕਦਮ ਲਈ ਧੰਨਵਾਦ ਕਰਦੇ ਹਾਂ|
ਇਹ ਟੈਕਸ ਉਨ੍ਹਾਂ ਲੋਕਾਂ ਨੂੰ ਲਈ ਇੱਕ ਰੁਕਾਵਟ ਹੈ ਜੋ ਵਾਤਵਰਣ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਵਧੀਆ ਅਤੇ ਸਭ ਤੋਂ ਆਧੁਨਿਕ ਤਕਨੀਕਾਂ ਨੂੰ ਅਪਣਾਉਣਾ ਚਾਹੁੰਦੇ ਹਨ| ਇਸ ਨੂੰ ਰੱਦ ਕਰਨ ਨਾਲ ਕਿ ਸਭ ਤੋਂ ਪ੍ਰਭਾਵਸ਼ਾਲੀ ਤਕਨੀਕ ਨੂੰ ਵਰਤੋਂ ਵਿੱਚ ਲਿਆਇਆ ਜਾ ਸਕੇਗਾ | ਸੈਨੇਟਸ ਦੇ ਬਿਆਨ ਤੋਂ ਬਾਅਦ, ਇੰਜੀਨੀਅਰ ਨਿਰਮਾਤਾ ਕਮਿੰਸ ਇੰਕ. (Cummins Inc.) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਨੀਫਰ ਰਮਸੇ ਨੇ ਕਿਹਾ ਕਿ ਇਸ ਮੁੱਦੇ ‘ਤੇ ਯੰਗ ( Young ) ਅਤੇ ਕਾਰਡਿਨ ਦੀ ਅਗਵਾਈ ਵਾਤਾਵਰਣ, ਸਾਡੇ ਗ੍ਰਾਹਕਾਂ ਲਈ ਮਹੱਤਵਪੂਰਨ ਹੈ।
ਹਾਲਾਂਕਿ ਨਵੀ ਤਕਨੀਕ ਨੇ ਨਾਲ ਟਰੈਕਟਰ-ਟ੍ਰੇਲਰ ਪਹਿਲਾਂ ਨਾਲੋਂ ਵਧੇਰੇ ਸਾਫ਼ ਅਤੇ ਸੁਰੱਖਿਅਤ ਬਣ ਗਏ ਹਨ ਪਰ FET ਦੇ ਕੁਝ ਨਿਰਦੇਸ਼ਾਂ ਦੇ ਕਾਰਨ, ਅੱਜ ਸੜਕ ਉੱਪਰ ਇੱਕ ਟਰੱਕ ਦੀ ਔਸਤ ਉਮਰ ਲਗਭਗ ਦਸ ਸਾਲ ਦੀ ਰਹਿ ਗਈ ਹੈ|
ਪਿਛਲੇ ਦੋ ਦਹਾਕਿਆਂ ਦੌਰਾਨ, ਨਵੇਂ ਟਰੱਕਾਂ ਵਿਚ ਵਰਤੇ ਜਾਂਦੇ ਸਾਫ ਤੇਲ ਅਤੇ ਇੰਜਣ ਮਿਲ ਕੇ ਵਾਹਨਾਂ ਵਿੱਚੋ ਨਿਕਲਣ ਵਾਲੀ ਨਾਈਟ੍ਰੋਜਨ ਆਕਸਾਈਡ ਨੂੰ 97% ਅਤੇ ਹੋਰ ਖ਼ਤਰਨਾਕ ਗੈਸਾਂ ਨੂੰ 98% ਘਟਾਉਣ ਵਿਚ ਜੁਟੇ ਹੋਏ ਹਨ | 2010 ਤੋਂ, ਘੱਟ ਤੇਲ ਤੇ ਚਲਣ ਵਾਲੇ ਡੀਜ਼ਲ ਟਰੱਕਾਂ ਨੇ 101 ਮਿਲੀਅਨ ਬੈਰਲ ਕੱਚੇ ਤੇਲ ਦੀ ਬਚਤ ਕੀਤੀ ਹੈ ਅਤੇ ਕਾਰਬਨ ਆਕਸਾਈਡ ਨੂੰ 43 ਮਿਲੀਅਨ ਟਨ ਘਟਾ ਦਿੱਤਾ ਹੈ|
ਡਰਾਈਵਰ ਦੀ ਸਹਾਇਤਾ ਅਤੇ ਸੁਰੱਖਿਆ ਲਈ ਆਧੁਨਿਕ ਤਕਨੀਕਾਂ ਜਿਵੇਂ ਕਿ ਆਟੋਮੈਟਿਕ ਐਮਰਜੈਂਸੀ ਬ੍ਰੇਕ ਅਤੇ ਇਲੈਕਟ੍ਰਾਨਿਕ ਸ੍ਟੇਬਿਲਟੀ ਤਕਨੀਕ ਅੱਜ ਤੋਂ ਲਗਭਗ 10 ਸਾਲ ਪਹਿਲਾ ਏਨੇ ਵੱਡੇ ਪੱਧਰ ਤੇ ਮੌਜੂਦ ਜਾਂ ਅਸਰਦਾਰ ਨਹੀਂ ਸਨ, ਪਰ ਨਵੀ ਆ ਰਹੇ ਮਾਡਲਾਂ ਵਿੱਚ ਇਹ ਤਕਨੀਕਾਂ ਬਾਖੂਬੀ ਕੰਮ ਕਰਦੀਆਂ ਹਨ|
1917 ਵਿੱਚ ਇਸ ਟੈਕਸ ਨੂੰ ਪਹਿਲੇ ਵਿਸ਼ਵ ਯੁੱਧ ਲਈ ਆਮਦਨ ਵਿੱਚ ਵਾਧਾ ਕਰਨ ਲਈ ਤਿੰਨ ਪ੍ਰਤੀਸ਼ਤ ਦੇ ਨਾਲ ਸ਼ੁਰੂ ਕੀਤਾ ਗਿਆ ਸੀ, ਜੋ ਅੱਜ ਵੱਧ ਕੇ 12% ਹੋ ਗਿਆ ਹੈ ਅਤੇ ਸਰਕਾਰ ਵੱਲੋ ਕਿਸੇ ਵੀ ਚੀਜ਼ ਤੇ ਸਭ ਤੋਂ ਵੱਧ ਵਸੂਲਿਆ ਜਾਂਦਾ ਟੈਕਸ ਹੈ| ਇਸ ਬਿੱਲ ਵਿੱਚ ਕਾਂਗਰਸ ਨੂੰ ਹਾਈਵੇ ਟਰੱਸਟ ਫੰਡ ਨੂੰ ਪੂਰਾ ਕਰਨ ਲਈ ਇੱਕ ਭਰੋਸੇਮੰਦ ਅਤੇ ਲਗਾਤਾਰ ਚਲਣ ਵਾਲੀ ਯੋਜਨਾ ਦੀ ਮੰਗ ਕੀਤੀ ਗਈ ਹੈ|
ਕ੍ਰਿਸ ਸਪਾਇਰ ਨੇ ਕਿਹਾ ਕਿ ਅਸੀਂ ਰਾਸ਼ਟਰੀ ਬੁਨਿਆਦੀ ਢਾਂਚੇ ( National Infrastructure ) ਲਈ ਫੰਡ ਇਕੱਠਾ ਕਰਨ ਲਈ ਹਾਈਵੇ ਦੀ ਸੁਰੱਖਿਆ ਅਤੇ ਵਾਤਾਵਰਨ ਦੀ ਸਿਹਤ ਨੂੰ ਦਾਅ ਤੇ ਨਹੀਂ ਲਗਾ ਸਕਦੇ| ਅਸੀਂ ਸੁਰੱਖਿਅਤ ਸੜਕਾਂ, ਸਾਫ ਹਵਾ ਅਤੇ ਆਰਥਿਕਤਾ ਲਈ ਬਣਦੀ ਰਕਮ ਨੂੰ ਭਰਨ ਦੀ ਵਕਾਲਤ ਕਰਦੇ ਰਹਾਂਗੇ|
ਅਮਰੀਕੀ ਟਰੱਕ ਐਸੋਸੀਏਸ਼ਨਾਂ ਦੁਆਰਾ ਕੀਤੇ ਗਏ 2020 ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਐਫਈਟੀ ( FET ) ਨੂੰ ਰੱਦ ਕਰ ਦਿੱਤਾ ਜਾਵੇ ਤਾਂ 60% ਫ਼ਲੀਟਾਂ ਵਿੱਚ ਮੌਜੂਦਾ ਟਰੱਕਾਂ ਤੋਂ ਵਾਧੂ ਟਰੱਕ ਅਤੇ ਟ੍ਰੇਲਰ ਖਰੀਦਣ ਦੀ ਸੰਭਾਵਨਾ ਵੱਧ ਸਕਦੀ ਹੈ|
ਟੈਕਸ ਦੇ ਵਿਰੋਧੀ ਇਹ ਦਲੀਲ ਦੇ ਰਹੇ ਹਨ ਕਿ ਇਹ ਨਵੀਆਂ ਤਕਨੀਕਾਂ ਨੂੰ ਵਧਾਉਣ ਵਿਚ ਨਿੱਜੀ ਇਨਵੈਸਟਮੈਂਟ (Private Investment ) ਨੂੰ ਉਤਸ਼ਾਹਤ ਕਰ ਸਕਦਾ ਹੈ ਜੋ ਕਿ ਸਾਫ਼-ਸੁਥਰੇ ਸਰੋਤਾਂ ਨਾਲ ਘਰੇਲੂ ਟਰੱਕ ਫਲੀਟਾਂ ਨੂੰ ਆਧੁਨਿਕ ਬਣਾਉਣ ਦਾ ਕੰਮ ਕਰੇਗਾ|