
ਪਹਾੜੀ ਇਲਾਕਿਆਂ ਵਿੱਚ ਸੁਰੱਖਿਅਤ ਡ੍ਰਾਈਵਿੰਗ ਕਰਨ ਲਈ ਜ਼ਰੂਰੀ ਸੁਝਾਅ
ਟਰੱਕ ਡਰਾਈਵਰਾਂ ਲਈ ਪਹਾੜੀ ਇਲਾਕਿਆਂ ਵਿੱਚ ਟਰੱਕ ਚਲਾਉਣਾ ਇੱਕ ਡਰਾਉਣਾ ਅਨੁਭਵ ਹੋ ਸਕਦਾ ਹੈ, ਖ਼ਾਸਕਰ ਨਵੇਂ ਟਰੱਕ ਡਰਾਈਵਰਾਂ ਲਈ|
ਜੇ ਤੁਸੀ ਕੁਝ ਮੁੱਢਲੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋ ਅਤੇ ਤਹਾਨੂੰ ਮਿਲ ਰਹੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦਾ ਲਾਭ ਲੈਂਦੇ ਹੋ, ਤਾਂ ਤੁਸੀ ਜਲਦ ਹੀ ਪਹਾੜੀ ਇਲਾਕੇ ਦੇ ਆਦੀ ਹੋ ਜਾਓਗੇ|
ਜਿਸ ਇਲਾਕੇ ਵਿੱਚ ਤੁਸੀ ਜਾਣਾ ਹੈ, ਉਸ ਬਾਰੇ ਪਹਿਲਾਂ ਤੋਂ ਜਾਣਕਾਰੀ ਇਕੱਠੀ ਕਰਨੀ ਤੁਹਾਡੇ ਲਈ ਲਾਭਕਾਰੀ ਹੋ ਸਕਦੀ ਹੈ, ਹਾਲਾਂਕਿ, ਸੜਕ ਦੇ ਕਿਸੇ ਕੋਨੇ ਪਿੱਛੇ ਲੁਕਿਆ ਬਰਫ ਦਾ ਵੱਡਾ ਟੁਕੜਾ ਟਰੱਕ ਡਰਾਈਵਰ ਲਈ ਮੁਸ਼ਕਿਲ ਬਣ ਸਕਦਾ ਹੈ|
ਸੋ, ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ, ਹੇਠ ਲਿਖੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰੱਖੋ:-
ਹਮੇਸ਼ਾ ਸਾਵਧਾਨੀ ਵਰਤੋਂ
ਇੱਕ ਸਾਫ ਅਤੇ ਸਿੱਧੇ ਰਸਤੇ ਉੱਪਰ ਦੁਰਘਟਨਾ ਦਾ ਸਭ ਤੋਂ ਵੱਡਾ ਕਾਰਨ ਲੋੜ ਤੋਂ ਵੱਧ ਆਤਮ-ਵਿਸ਼ਵਾਸ ਹੁੰਦਾ ਹੈ|
ਜੇ ਤੁਸੀ ਕਿਸੇ ਅਜਿਹੇ ਇਲਾਕੇ ਵਿੱਚ ਟਰੱਕ ਚਲਾ ਰਹੇ ਹੋ, ਜਿਸਨੂੰ ਤੁਸੀ ਚੰਗੀ ਤਰਾਂ ਜਾਣਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਤਹਾਨੂੰ ਉਥੇ ਸਾਵਧਾਨੀ ਵਰਤਣ ਦੀ ਜਰੂਰਤ ਨਹੀਂ ਹੈ| ਖ਼ਾਸਕਰ ਉਸ ਸਮੇਂ ਜਦੋ ਤੁਸੀ ਉਚਾਈ ਤੋਂ ਹੇਠਾਂ ਵੱਲ ਨੂੰ ਜਾ ਰਹੇ ਹੋ|
ਜੇਕਰ ਤੁਸੀ ਢਲਾਨ ਤੋਂ ਜਾਣੂ ਨਹੀਂ ਹੋ ਤਾਂ ਰਫਤਾਰ ਲਈ ਕੋਈ ਵੀ ਅਨੁਮਾਨ ਲਾਉਣ ਤੋਂ ਪਹਿਲਾਂ ਸੜਕ ਦੇ ਕਿਨਾਰੇ ਲੱਗੇ ਸਪੀਡ ਬੋਰਡ ਉੱਪਰ ਜਰੂਰ ਧਿਆਨ ਦਿਓ ਅਤੇ ਉਸੇ ਅਨੁਸਾਰ ਹੀ ਆਪਣੀ ਰਫਤਾਰ ਨੂੰ ਘਟਾਓ ਜਾਂ ਵਧਾਓ|
ਕਈ ਵਾਰ ਟਰੱਕ ਡਰਾਈਵਰ ਢਲਾਨ ਤੋਂ ਥੱਲੇ ਨੂੰ ਜਾਂਦੇ ਹੋਏ, ਰਫਤਾਰ ਨੂੰ ਬਹੁਤ ਤੇਜ਼ ਕਰ ਦਿੰਦੇ ਹਨ ਅਤੇ ਕਿਸੇ ਅਣਦਿਖੇ ਖ਼ਤਰੇ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ| ਇਸ ਲਈ ਢਲਾਨ ਉੱਪਰ ਸਹੀ ਰਫਤਾਰ ਬਰਕਰਾਰ ਰੱਖਣਾ ਬਹੁਤ ਜਰੂਰੀ ਹੁੰਦਾ ਹੈ|
ਸੰਤੁਲਿਤ ਬਣਾਈ ਰੱਖੋ
ਪਹਾੜੀ ਇਲਾਕੇ ਵਿੱਚ ਉੱਪਰ ਜਾਂਦੇ ਹੋਏ ਜਾਂ ਹੇਠਾਂ ਨੂੰ ਆਉਂਦੇ ਹੋਏ, ਜੇਕਰ ਤੁਹਾਡਾ ਟਰੱਕ ਆਪਣੇ ਟਰੱਕ ਨੂੰ ਕੰਟਰੋਲ ਵਿੱਚ ਰੱਖੋ| ਤੁਸੀ ਹੇਠ ਦਿੱਤੇ ਤਰੀਕੇ ਵਰਤ ਕਿ ਇਸ ਨੂੰ ਕੰਟਰੋਲ ਕਰ ਸਕਦੇ ਹੋ:-
1. ਇੰਜਣ ਦੇ ਤਾਪਮਾਨ ਦੇ ਧਿਆਨ ਰੱਖੋ| ਇੰਜਣ ਦੇ ਪੱਖੇ ਨੂੰ ਚਲਾ ਦਿਓ ਅਤੇ ਟਰੱਕ ਨੂੰ ਬਹੁਤ ਜ਼ਿਆਦਾ ਜ਼ੋਰ ਨਾਲ ਚਲਾਉਣ ਦੀ ਕੋਸ਼ਿਸ਼ ਨਾ ਕਰੋ| ਜੇਕਰ ਤੁਸੀ ਅਜਿਹਾ ਕਰਦੇ ਹੋ ਤਾਂ ਟਰੱਕ ਜਲਦੀ ਹੀ ਬਹੁਤ ਗਰਮ ਹੋ ਜਾਵੇਗਾ|
2. ਜੇਕਰ ਢਲਾਨ ਤਿਲਕਣੀ ਹੈ, ਤਾਂ ਟਰੱਕ ਦੇ ਸਾਰੇ ਟਾਇਰਾਂ ਦੀ ਵਰਤੋਂ ਕਰੋ| ਇਹ ਤਹਾਡੇ ਟਰੱਕ ਨੂੰ ਚੜ੍ਹਾਈ ਕਰਨ ਵਿੱਚ ਮਦਦ ਕਰਨਗੇ|
3. ਜੇਕਰ ਢਲਾਨ ਤਿਲਕਣੀ ਹੈ ਤਾਂ ਆਪਣੇ ਤੋਂ ਅੱਗੇ ਜਾ ਰਹੇ ਵਾਹਨ ਦੇ ਨਿਸ਼ਾਨਾ ਉੱਪਰ ਨਾ ਚਲੋ, ਸਗੋਂ ਆਪਣੇ ਟਰੱਕ ਨੂੰ ਉਸ ਟਰੈਕ ਤੋਂ ਥੋੜਾ ਸੱਜੇ ਕਰਕੇ ਆਪਣੇ ਟਰੱਕ ਲਈ ਵੱਖਰਾ ਟਰੈਕ ਬਣਾਓ|
4. ਆਪਣੇ ਟਰੱਕ ਦੇ ਇੰਜਣ ਨੂੰ ਆਰ.ਪੀ.ਐਮ. (RPM ) ਦੇ ਸਿਖਰ ਤੇ ਰੱਖੋ, ਇਸ ਤਰਾਂ ਕਰਨ ਨਾਲ, ਜੇ ਟਰੱਕ ਦੇ ਟਾਇਰ ਸਲਿੱਪ ਕਰਦੇ ਹਨ ਤਾਂ ਉਹ ਸਿਰਫ ਥੋੜੇ ਸਮੇਂ ਲਈ ਹੀ ਸਲਿੱਪ ਕਰ ਸਕਣਗੇ| ਜੇ ਤੁਸੀ ਘੱਟ ਆਰ.ਪੀ.ਐਮ ਤੇ ਟਰੱਕ ਚਲਾਉਂਦੇ ਹੋ ਤਾਂ ਟਰੱਕ ਦਾ ਸੰਤੁਲਨ ਵਿਗਾੜ ਸਕਦਾ ਹੈ|
ਮੌਸਮ ਦੀ ਜਾਣਕਾਰੀ
ਆਪਣੇ ਸਫਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਮੌਸਮ ਬਾਰੇ ਤਾਜ਼ਾ ਖ਼ਬਰਾਂ ਤੇ ਧਿਆਨ ਜਰੂਰ ਦਿਓ| ਇਹ ਤੁਹਾਡੇ ਸਫ਼ਰ ਨੂੰ ਸੁਖਾਲਾ ਕਰ ਸਕਦਾ ਹੈ|
ਪਹਾੜੀ ਇਲਾਕੇ ਦਾ ਮੌਸਮ ਕਦੇ ਵੀ ਬਦਲ ਸਕਦਾ ਹੈ ਇਸ ਲਈ ਸਫ਼ਰ ਵਾਲੇ ਦਿਨ ਦੇ ਮੌਸਮ ਬਾਰੇ ਜਾਣਕਾਰੀ ਜਰੂਰ ਲਓ|
ਜੇ ਕੋਈ ਅਜਿਹਾ ਰਸਤਾ ਹੈ ਜਿਸ ਵਿੱਚ ਕੋਈ ਉੱਚੀ ਚੜ੍ਹਾਈ ਨਹੀਂ ਹੈ ਤਾਂ ਤੁਸੀ ਆਪਣਾ ਰੂਟ ਬਦਲ ਸਕਦੇ ਹੋ| ਕੁਝ ਹਾਲਾਤਾਂ ਵਿੱਚ, ਬਰਫੀਲੇ ਛੋਟੇ ਰਸਤੇ ਦੀ ਬਜਾਏ ਇੱਕ ਲੰਬਾ ਅਤੇ ਸਾਫ ਰਸਤਾ ਚੁਣਨਾ ਸਹੀ ਫੈਸਲਾ ਹੁੰਦਾ ਹੈ|
ਚੜ੍ਹਾਈ ਤੇ ਚੜ੍ਹਨ ਜਾਂ ਉਤਰਨ ਸਮੇਂ ਮੌਸਮ ਵਿੱਚ ਆਉਂਦੀਆਂ ਤਬਦੀਲੀਆਂ ਲਈ ਤਿਆਰ ਰਹੋ| ਜੇ ਸਾਵਧਾਨੀ ਚਿੰਨ ਲੱਗੇ ਹਨ ਤਾਂ ਓਹਨਾ ਦੀ ਪਾਲਣਾ ਕਰੋ|
ਦੂਰੀ ਬਣਾ ਕੇ ਰੱਖੋ
ਆਪਣੇ ਟਰੱਕ ਤੋਂ ਅੱਗੇ ਜਾ ਰਹੇ ਵਾਹਨ ਤੋਂ ਜਿੰਨਾ ਹੋ ਸਕੇ ਦੂਰੀ ਤੇ ਰਹੋ ਅਤੇ ਚੜ੍ਹਾਈ ਉੱਪਰ ਕਦੇ ਵੀ ਕਿਸੇ ਵਾਹਨ ਤੋਂ ਅੱਗੇ ਲੰਘਣ ਦੀ ਕੋਸ਼ਿਸ ਨਾ ਕਰੋ|
ਜੇਕਰ ਕੋਈ ਵੀ ਅਣਚਾਹੀ ਘਟਨਾ ਵਾਪਰਦੀ ਹੈ ਤਾਂ ਤੁਹਾਡੇ ਕੋਲ ਟਰੱਕ ਨੂੰ ਕੰਟਰੋਲ ਕਰਨ ਲਈ ਕਾਫੀ ਜਗਾ ਬਚ ਜਾਵੇਗੀ| ਇਸ ਦੇ ਨਾਲ ਹੀ ਜੇਕਰ ਤੁਹਾਡੇ ਤੋਂ ਅੱਗੇ ਜਾ ਰਿਹਾ ਟਰੱਕ ਬ੍ਰੇਕ ਮਾਰਦਾ ਹੈ ਤਾਂ ਤੁਹਾਨੂੰ ਆਪਣਾ ਟਰੱਕ ਹੋਲੀ ਕਰਨ ਲਈ ਕਾਫੀ ਸਮਾਂ ਬਚ ਜਾਂਦਾ ਹੈ|
ਜੇਕਰ ਤੁਸੀ ਅੱਗੇ ਜਾ ਰਹੇ ਟਰੱਕ ਤੋਂ ਦੂਰੀ ਨਹੀਂ ਬਣਾਉਂਦੇ ਹੋ ਤਾਂ ਤੁਹਾਡੇ ਟਰੱਕ ਦੇ ਅੱਗੇ ਜਾ ਰਹੇ ਵਾਹਨ ਨਾਲ ਟਕਰਾਉਣ ਦੀ ਸੰਭਾਵਨਾ ਵੱਧ ਜਾਂਦੀ ਹੈ|
ਇਹ ਵੀ ਧਿਆਨ ਵਿੱਚ ਰੱਖੋ ਕਿ ਹਰ ਟਰੱਕ ਡਰਾਈਵਰ ਤੁਹਾਡੀ ਤਰ੍ਹਾਂ ਡਰਾਈਵਿੰਗ ਨਿਯਮਾਂ ਦੀ ਪਾਲਣਾ ਨਹੀਂ ਕਰਦਾ| ਤਹਾਡੇ ਅਤੇ ਅਗਲੇ ਵਾਹਨ ਵਿੱਚ ਦੂਰੀ ਤਹਾਨੂੰ ਕਈ ਗੰਭੀਰ ਖ਼ਤਰਿਆਂ ਤੋਂ ਬਚਾ ਸਕਦਾ ਹੈ|
ਰਨਵੇ (Runaway ) ਲੇਨ ਦੀ ਵਰਤੋਂ ਕਰੋ
ਜੇ ਇਹ ਬਿਲਕੁਲ ਜ਼ਰੂਰੀ ਹੈ ਤਾਂ ਰਨਵੇ (runaway )ਲੇਨਾਂ ਦੀ ਵਰਤੋਂ ਕਰੋ | ਇਹ ਪਹਾੜੀ ਇਲਾਕੇ ਵਿੱਚ ਤੁਹਾਡੀ ਅਤੇ ਦੁਜਿਆਂ ਦੀ ਸੁਰੱਖਿਆ ਲਈ ਹਨ|
ਜੇ ਤੁਸੀ ਆਪਣੇ ਪਿਛਲੇ ਵਾਲੇ ਸੀਸ਼ੇ ਵਿੱਚ ਦੇਖਦੇ ਹੋ ਅਤੇ ਤਹਾਨੂੰ ਲਗਦਾ ਹੈ ਕਿ ਤੁਸੀ ਕਿਸੇ ਮੁਸ਼ਕਿਲ ਵਿੱਚ ਫੱਸ ਸਕਦੇ ਹੋ ਤਾਂ ਰਨਵੇ ( runaway ) ਵੱਲ ਜਾ ਸਕਦੇ ਹੋ|
ਸੋ, ਉਸ ਸਮੇਂ ਆਪਣੇ ਵਾਹਨ ਨੂੰ ਇੱਕ ਪਾਸੇ ਲੈ ਕੇ ਜਾਣਾ ਹੀ ਸਹੀ ਹੋ ਸਕਦਾ ਹੈ| ਆਪਣੇ ਟਰੱਕ ਨੂੰ ਰਨਵੇ ਤੇ ਲਿਜਾ ਕੇ, ਟਰੱਕ ਤੋਂ ਥੋੜੀ ਦੂਰੀ ਬਣਾ ਲਓ|
ਸੋ, ਅਸੀਂ ਆਸ ਕਰਦੇ ਹੈ ਕਿ ਤਹਾਨੂੰ ਕਿਸੇ ਅਣਚਾਹੀ ਦੁਰਘਟਨਾ ਦਾ ਸ਼ਿਕਾਰ ਨਾ ਹੋਣਾ ਪਏ, ਪਰ ਫਿਰ ਵੀ ਸੜਕ ਉੱਪਰ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀ ਪਹਾੜੀ ਅਤੇ ਖਤਰੇ ਵਾਲੇ ਇਲਾਕਿਆਂ ਚ ਬੇਫਿਕਰ ਹੋ ਕੇ ਜਾ ਸਕਦੇ ਹੋ|