• info@trucking.bzsg.net
Trucking Guidance
ਟਰੱਕ ਮਾਲਕ (Owner Operator) ਵਜੋਂ ਆਪਣਾ ਪਹਿਲਾ ਟਰੱਕ ਖਰੀਦਣ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਿਆਲ​

ਟਰੱਕ ਮਾਲਕ (Owner Operator) ਵਜੋਂ ਆਪਣਾ ਪਹਿਲਾ ਟਰੱਕ ਖਰੀਦਣ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਿਆਲ​

ਇੱਕ ਚੰਗਾ ਟਰੱਕ ਖਰੀਦਣਾ ਟਰੱਕ ਮਾਲਕ (Owner Operator) ਬਣਨ ਲਈ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕਦਮ ਹੈ | ਜੇ ਤੁਸੀ ਵੀ Owner Operator ਵਜੋਂ ਆਪਣਾ ਪਹਿਲਾ ਟਰੱਕ ਖਰੀਦਣ ਦੀ ਸੋਚ ਰਹੇ ਹੋ ਤਾਂ ਕੁਝ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਣ ਦੀ ਜਰੂਰਤ ਹੈ| 

ਇਹ ਸੁਝਾਅ ਤੁਹਾਡੀ ਖੋਜ ਨੂੰ ਆਸਾਨ ਕਰਨ ਵਿਚ ਮਦਦ ਕਰਨਗੇ ਤਾਂ ਜੋ ਤੁਸੀ ਬਿਨਾ ਕਿਸੇ ਚਿੰਤਾ ਦੇ ਆਪਣਾ ਪਹਿਲਾ ਟਰੱਕ ਖਰੀਦ ਸਕੋ|

ਸੁਝਾਅ #1 - ਫੈਸਲਾ ਕਰਨਾ ਕਿ ਤੁਸੀ ਨਵਾਂ ਟਰੱਕ ਖਰੀਦਣਾ ਹੈ ਜਾਂ ਪੁਰਾਣਾ

ਇਹ ਫੈਸਲਾ ਕਿ ਤੁਸੀ ਨਵਾਂ ਟਰੱਕ ਖਰੀਦਣਾ ਹੈ ਜਾਂ ਪੁਰਾਣਾ, ਤੁਹਾਡੀ ਸਹੀ ਟਰੱਕ ਦੀ ਖੋਜ ਨੂੰ ਬਹੁਤ ਆਸਾਨ ਕਰ ਸਕਦਾ ਹੈ| 

ਤਹਾਨੂੰ ਨਵੇਂ ਜਾਂ ਪੁਰਾਣੇ ਟਰੱਕ ਖਰੀਦਣ ਦੇ ਫਾਇਦੇ ਅਤੇ ਨੁਕਸਾਨ ਬਾਰੇ ਚੰਗੀ ਤਰਾਂ ਸੋਚ ਕਿ ਇਹ ਫੈਸਲਾ ਲੈਣਾ ਚਾਹੀਦਾ ਹੈ| 

  • ਜੇ ਤੁਸੀ ਨਵਾਂ ਟਰੱਕ ਖਰੀਦਦੇ ਹੋ – 

ਜੇਕਰ ਤੁਸੀ ਇਕ ਨਵਾਂ ਟਰੱਕ ਖਰੀਦਦੇ ਹੋ ਤਾਂ ਇਕ ਨਵਾਂ ਟਰੱਕ ਵਾਰੰਟੀ ਦੇ ਨਾਲ ਮਿਲਦਾ ਹੈ ਅਤੇ ਵਾਰੰਟੀ ਇਕ ਵੱਡਾ ਫਾਇਦਾ ਹੈ, ਪਰ ਦੂਜੇ ਪਾਸੇ ਨਵਾਂ ਟਰੱਕ ਦਾ ਪਹਿਲਾ ਨੁਕਸਾਨ ਇਹ ਹੈ ਕਿ ਤਹਾਨੂੰ ਇਕ ਵੱਡੀ ਰਕਮ ਖ਼ਰਚਣੀ ਪੈਂਦੀ ਹੈ| 

ਨਵਾਂ ਟਰੱਕ ਖਰੀਦਣਾ ਉਸ ਵਿਅਕਤੀ ਲਈ ਇਕ ਗ਼ਲਤ ਫੈਸਲਾ ਸਾਬਿਤ ਹੋ ਸਕਦਾ ਹੈ ਜੋ Owner Operator ਵਜੋਂ ਵੱਧ ਪੈਸੇ ਕਮਾਉਣ ਦੀ ਉਮੀਦ ਕਰ ਰਿਹਾ ਹੈ|

ਇਹ ਵੀ ਧਿਆਨ ਵਿਚ ਰੱਖੋ ਕਿ ਜੇਕਰ ਤੁਸੀ ਨਵਾਂ ਟਰੱਕ ਖਰੀਦ ਰਹੇ ਹੋ ਤਾਂ ਡੀਲਰਸ਼ਿਪ ਅਤੇ ਟਰੱਕ ਵਰਕਸ਼ਾਪ ਨਾਲ ਸੰਪਰਕ ਨਾਲ ਸੰਪਰਕ ਵਿਚ ਰਹੋ, ਕਿਉਕਿ ਨਵੇਂ ਟਰੱਕ ਨੂੰ ਸਹੀ ਤਰਾਂ ਚੱਲਦਾ ਰੱਖਣ ਲਈ ਤਹਾਨੂੰ ਇਹਨਾਂ ਦੋਨਾਂ ਦੀ ਜਰੂਰਤ ਪਏਗੀ|

  • ਜੇ ਤੁਸੀ ਨਵਾਂ ਟਰੱਕ ਖਰੀਦਦੇ ਹੋ – 

ਜੇਕਰ ਤੁਸੀ ਪਹਿਲੀ ਵਾਰ ਟਰੱਕ ਖਰੀਦਣ ਜਾਂ ਰਹੇ ਹੋ ਤਾਂ ਪੁਰਾਣਾ ਚੱਲਦਾ ਟਰੱਕ ਖਰੀਦਣਾ ਇਕ ਚੰਗਾ ਫੈਸਲਾ ਸਾਬਿਤ ਹੋ ਸਕਦਾ ਹੈ, ਹਾਲਾਂਕਿ ਪੁਰਾਣਾ ਟਰੱਕ ਖਰੀਦਣਾ ਜੂਆ ਖੇਡਣ ਦੇ ਬਰਾਬਰ ਹੈ| 

ਸ਼ੁਰੂਆਤ ਵਿਚ ਇਕ ਪੁਰਾਣਾ ਟਰੱਕ ਘੱਟ ਮੁੱਲ ਕਰਕੇ ਵਧਿਆ ਲਗਦਾ ਹੈ, ਪਰ ਕਈ ਵਾਰ ਪੁਰਾਣੇ ਟਰੱਕ ਦੀ ਮੁਰੰਮਤ ਤੇ ਤਹਾਨੂੰ ਬਹੁਤ ਸਾਰੇ ਪੈਸੇ ਲਾਉਣੇ ਪੈ ਜਾਂਦੇ ਹਨ|

ਇਕ ਚੰਗੀ ਹਾਲਤ ਵਾਲਾ ਪੁਰਾਣਾ ਟਰੱਕ ਖਰੀਦਣ ਲਈ ਤੁਸੀ ਟਰੱਕ ਕੰਪਨੀਜ਼ ਨਾਲ ਗੱਲ ਕਰ ਸਕਦੇ ਹੋ ਜਾਂ ਤੁਸੀ ਕਿਸੇ ਐਸੇ ਟਰੱਕ ਮਾਲਕ ਤੋਂ ਟਰੱਕ ਲੈ ਸਕਦੇ ਹੋ ਜਿਸਨੂੰ ਤੁਸੀ ਜਾਂਦੇ ਹੋ |

ਸੁਝਾਅ #2 - ਆਪਣੀ ਜਰੂਰਤ ਦੇ ਅਨੁਸਾਰ ਸਹੀ ਟਰੱਕ ਦੀ ਚੌਣ ਕਰੋ |

ਤਹਾਨੂੰ ਇਹ ਤਹਿ ਕਰਨ ਦੀ ਜਰੂਰਤ ਹੈ ਕਿ ਤਹਾਨੂੰ ਕਿਸ ਕਿਸਮ ਦਾ ਟਰੱਕ ਚਾਹੀਦਾ ਹੈ ਅਤੇ ਉਸ ਵਿਚ ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ|

ਉਦਹਾਰਣ ਦੇ ਤੌਰ ਤੇ ਜੇਕਰ ਤਹਾਨੂੰ ਟਰੱਕ ਸਿਰਫ ਹਲਕਾ ਸਮਾਨ ਲਿਜਾਣ ਲਈ ਚਾਹੀਦਾ ਤਾਂ ਤਹਾਨੂੰ ਇਕ ਬਹੁਤ ਤਾਕਤਵਰ ਇੰਜਣ ਦੀ ਲੋੜ ਨਹੀਂ ਹੈ| 

ਇਸ ਤਰਾਂ ਕਰਨ ਨਾਲ ਤੁਸੀ ਆਪਣੇ ਪੈਸੇ ਦੀ ਬਚਤ ਕਰ ਸਕਦੇ ਹੋ ਕਿਉਕਿ ਤਹਾਨੂੰ ਸਿਰਫ ਓਹਨਾ ਖੂਬੀਆਂ ਲਈ ਹੀ ਪੈਸੇ ਦੇਣੇ ਪੈਣਗੇ ਜੋ ਤਹਾਨੂੰ ਚਾਹੀਦੀਆਂ ਹਨ|

ਸੁਝਾਅ #3 - ਆਪਣੇ ਨੇੜੇ ਦੇ ਡੀਲਰਸ਼ਿਪ ਜਾਂ ਵਰਕਸ਼ਾਪ ਨੂੰ ਚੁਣੋ |

ਤਹਾਨੂੰ ਇਹ ਜਾਣ ਕਿ ਹੈਰਾਨੀ ਹੋਵੇਗੀ ਕਿ ਤਹਾਨੂੰ ਆਪਣੇ ਟਰੱਕ ਦੀ ਮੁਰੰਮਤ ਕਰਵਾਓਣ ਜਾਂ ਸਰਵਿਸ ਲਈ ਕਿੰਨੀ ਵਾਰ ਜਾਣਾ ਪਏਗਾ|

ਇਸ ਲਈ ਤਹਾਨੂੰ ਅਜਿਹੀ ਜਗ੍ਹਾ ਤੋਂ ਟਰੱਕ ਲੈਣਾ ਚਾਹੀਦਾ ਹੈ ਜਿਥੇ ਤੁਸੀ ਆਸਾਨੀ ਨਾਲ ਪਹੁੰਚ ਸਕੋ, ਕਿਉਕਿ ਇਸ ਨਾਲ ਤੁਹਾਡੇ ਪੈਸੇ ਦੀ ਬਚਤ ਹੋਵੇਗੀ|

ਜ਼ਿਆਦਾਤਰ ਟਰੱਕ ਡਰਾਈਵਰ ਸਾਰਾ ਦਿਨ ਮੁਰੰਮਤ ਵਾਲੀ ਦੁਕਾਨ ਤੇ ਬੈਠਣ ਦੀ ਬਜਾਏ ਘਰ ਜਾਣਾ ਵਧਿਆ ਸਮਝਦੇ ਹਨ, ਜੋ ਕਿ ਕਿਸੇ ਹੱਦ ਤਕ ਸਹੀ ਵੀ ਹੈ, ਪਰ ਜੇਕਰ ਮੁਰੰਮਤ ਵਾਲੀ ਜਗ੍ਹਾ ਤੁਹਾਡੇ ਘਰ ਤੋਂ ਬਹੁਤ ਦੂਰ ਹੈ ਤਾਂ ਘਰ ਜਾਣ ਅਤੇ ਵਾਪਸ ਟਰੱਕ ਲੈਣ ਲਈ ਆਉਣ ਵਿਚ ਤੁਹਾਡਾ ਸਮਾਂ ਖਰਾਬ ਹੋ ਸਕਦਾ ਹੈ 

ਇਸ ਲਈ, ਨੇੜੇ ਦਾ ਡੀਲਰ ਜਾਂ ਮੁਰੰਮਤ ਦੀ ਦੁਕਾਨ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦੀ ਹੈ|

ਸੁਝਾਅ #4 - ਇੱਕ ਅਨੁਭਵੀ ਅਤੇ ਭਰੋਸੇਮੰਦ ਮਕੈਨਿਕ ਨੂੰ ਚੁਣੋ |

ਟਰੱਕ ਦੀ ਸਰਵਿਸ ਜਾਂ ਮੁਰੰਮਤ ਲਈ ਇੱਕ ਚੰਗਾ ਮਕੈਨਿਕ ਲੱਭਣਾ ਬਹੁਤ ਹੀ ਜਰੂਰੀ ਹੈ ਕਿਉਂਕਿ ਇੱਕ ਅਨੁਭਵੀ ਮਕੈਨਿਕ ਹੀ ਤੁਹਾਡੇ ਟਰੱਕ ਨੂੰ ਸਹੀ ਅਤੇ ਲੰਬੇ ਸਮੇਂ ਤੱਕ ਚੱਲਣ ਵਿੱਚ ਮਦਦ ਕਰ ਸਕਦਾ ਹੈ|

ਸੋ, ਤੁਸੀ ਇੱਕ ਚੰਗਾ ਮਕੈਨਿਕ ਕਿਵੇਂ ਲੱਭ ਸਕਦੇ ਹੋ?

ਇਸ ਕੰਮ ਲਈ ਤੁਸੀ ਹੋਰ ਟਰੱਕ ਮਾਲਕਾਂ ਨਾਲ ਗੱਲ ਬਾਤ ਕਰ ਸਕਦੇ ਹੋ ਕਿਉਂਕਿ ਉਹ ਆਪਣੇ ਤਜਰਬੇ ਦੇ ਹਿਸਾਬ ਨਾਲ ਤਹਾਨੂੰ ਇੱਕ ਵਧਿਆ ਸਲਾਹ ਦੇ ਸਕਦੇ ਹਨ|

ਇਸ ਤੋਂ ਇਲਾਵਾ ਤੁਸੀ Online Reviews ਤੋਂ ਵੀ ਮਦਦ ਲੈ ਸਕਦੇ ਹੋ, ਪਰ Online Reviews ਤੇ ਪੂਰੀ ਤਰ੍ਹਾਂ ਨਿਰਭਰ ਰਹਿਣਾ ਇੱਕ ਗ਼ਲਤ ਫੈਸਲਾ ਸਾਬਿਤ ਹੋ ਸਕਦਾ ਹੈ|

ਸੁਝਾਅ #5 - ਇਹ ਤਹਿ ਤੁਸੀ ਆਪਣੇ ਟਰੱਕ ਤੋਂ ਕਿ ਚਾਹੁੰਦੇ ਹੋ |

ਕੀ ਤੁਸੀ ਇੱਕ ਅਜਿਹਾ ਟਰੱਕ ਲੈਣਾ ਚਾਹੁੰਦੇ ਹੋ ਜੋ ਤੁਸੀ ਸਿਰਫ ਕੁਝ ਸਾਲਾਂ ਤੱਕ ਹੀ ਚਲਾਉਣਾ ਹੈ? ਕੀ ਤੁਸੀ ਸਿਰਫ ਥੋੜੇ ਸਮੇਂ ਲਈ ਟਰੱਕ ਮਾਲਕ ਬਣਨ ਦੀ ਸੋਚ ਰਹੇ ਹੋ ? 

ਅਜਿਹੀ ਸਥਿਤੀ ਵਿੱਚ ਤੁਸੀ ਘੱਟ ਖਰਚਾ ਕਰ ਕੇ ਇੱਕ ਪੁਰਾਣਾ ਵੋਲਵੋ ਜਾਂ ਫਰਾਈਟਲਾਈਨਰ ਨੂੰ ਖਰੀਦ ਸਕਦੇ ਹੋ|

ਦੁਜੇ ਪਾਸੇ ਜੇ ਤੁਸੀ ਲੰਬੇ ਸਮੇਂ ਤੱਕ ਚੱਲਣ ਵਾਲੇ ਟਰੱਕ ਦੀ ਭਾਲ ਵਿੱਚ ਹੋ ਤਾਂ ਤਹਾਨੂੰ ਇੱਕ ਵਧੀਆ ਅਤੇ ਭਰੋਸੇਯੋਗ ਟਰੱਕ ਦੀ ਜਰੂਰਤ ਹੈ|

ਇਸ ਕੰਮ ਲਈ ਤੁਸੀ Kenworth ਜਾਂ Peterbilt ਨੂੰ ਚੁਣ ਸਕਦੇ ਹੋ|

ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲਵੋ |

ਟਰੱਕ ਮਾਲਕ (Owner Operator ) ਵਜੋਂ ਆਪਣਾ ਪਹਿਲਾ ਟਰੱਕ ਖਰੀਦਣਾ ਇੱਕ ਬਹੁਤ ਹੀ ਗੰਭੀਰ ਫੈਸਲਾ ਹੈ ਅਤੇ ਇੱਕ ਵੱਡੀ ਖਰੀਦ ਹੈ|

ਜੇ ਸੰਭਵ ਹੈ ਤਾਂ ਵਧੀਆ ਟਰੱਕ ਲੱਭਣ ਲਈ ਪੂਰੀ ਖੋਜ ਕਰੋ|

ਆਪਣੀਆਂ ਜਰੂਰਤਾਂ ਦੇ ਅਨੁਸਾਰ ਟਰੱਕ ਬਣਾਉਣ ਵਾਲੀ ਕੰਪਨੀ, ਮਾਡਲ ਅਤੇ ਖੂਬੀਆਂ ਦੀ ਖੋਜ ਕਰੋ|

ਆਪਣੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਸਹੀ ਡੀਲਰਸ਼ਿਪ ਅਤੇ ਇੱਕ ਭਰੋਸਮੰਦ ਮਕੈਨਿਕ ਦੀ ਚੋਣ ਕਰੋ|

ਜੇ ਤੁਸੀ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਟਰੱਕ ਖਰੀਦਦੇ ਹੋ ਤਾਂ ਤੁਸੀ ਆਪਣੀਆਂ ਲੋੜ੍ਹਾਂ ਅਨੁਸਾਰ ਇੱਕ ਵਧੀਆ ਟਰੱਕ ਖਰੀਦ ਸਕਦੇ ਹੋ| 

Leave a Reply

Your email address will not be published. Required fields are marked *