
ਅਨੇਕਾਂ ਘਟਨਾਵਾਂ ਤੋਂ ਬਾਅਦ ਬਿਨਾਂ ਲਾਇਸੈਂਸ ਵਾਲੇ ਟਰੱਕ ਡਰਾਈਵਰ ਨੂੰ ਬੈਨ ਕੀਤਾ ਗਿਆ
ਉੱਤਰੀ ਕੈਰੋਲੀਨਾ (South Carolina )ਦੇ ਇੱਕ ਡਰਾਈਵਰ ਨੂੰ ਡਰਾਈਵਿੰਗ ਲਾਇਸੈਂਸ ਨਾ ਹੋਣ ਅਤੇ ਕਈ ਹੋਰ ਉਲੰਘਣਾਵਾਂ ਦੇ ਕਾਰਨ ਸੜਕ ਤੋਂ ਉਤਾਰ ਦਿੱਤਾ ਗਿਆ ਹੈ.
ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਉੱਤਰੀ ਕੈਰੋਲਿਨਾ (South Carolina ) ਦੇ Jean Lafortune ਨਾਮ ਦੇ ਡਰਾਈਵਰ ਨੂੰ ਪਬਲਿਕ ਸੁਰੱਖਿਆ ਲਈ ਖਤਰੇ ਵਜੋਂ ਘੋਸ਼ਿਤ ਕੀਤਾ ਹੈ ਅਤੇ ਉਸਨੂੰ ਅੰਤਰਰਾਜੀ ਵਪਾਰ ਵਿੱਚ ਕੋਈ ਵੀ Commericial ਮੋਟਰ ਵਾਹਨ ਨਾ ਚਲਾਉਣ ਦੇ ਆਦੇਸ਼ ਦਿੱਤੇ ਹਨ|
ਤਿੰਨ ਮੌਕਿਆਂ ਤੇ – 17 ਫਰਵਰੀ ਨੂੰ Connecticut ਵਿੱਚ; 4 ਮਾਰਚ ਨੂੰ North Carolina ਵਿੱਚ; ਅਤੇ 10 ਮਾਰਚ ਨੂੰ New York ਵਿੱਚ Lafortune ਨੂੰ ਸੜਕ ਕਿਨਾਰੇ ਸੁਰੱਖਿਆ ਜਾਂਚਾਂ ਲਈ ਰੋਕਿਆ ਗਿਆ ਸੀ| ਇਹਨਾਂ ਤਿੰਨਾਂ ਘਟਨਾਵਾਂ ਸਮੇ ਉਹ Commerical Motor Vehicle ਚਲਾ ਰਿਹਾ ਸੀ|
ਇਹਨਾਂ ਤਿੰਨ ਮੌਕਿਆਂ ਤੇ, ਰਾਜ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਚੈੱਕ ਕੀਤਾ ਕਿ Lafortune ਕੋਲ ਵਪਾਰਕ ਡਰਾਈਵਿੰਗ ਲਾਇਸੈਂਸ (CDL ) ਨਹੀਂ ਸੀ| ਹਰ ਜਗਾ ਤੇ, ਅਫਸਰਾਂ ਨੂੰ Lafortune ਦੀ ਟਰੱਕ ਕੈਬ ਵਿੱਚ ਸ਼ਰਾਬ ਮਿਲੀ, ਜੋ ਕਾਨੂੰਨ ਦੀ ਉਲੰਘਣਾ ਵੀ ਹੈ.
Lafortune ਨੂੰ ਹਰ ਇਕ ਜਾਂਚ ਤੋਂ ਬਾਅਦ ਦੁਬਾਰਾ ਟਰੱਕ ਨਾ ਚਲਾਉਣ ਦੇ ਆਦੇਸ਼ ਦਿੱਤੇ ਗਏ| New York ਵਿਚ ਜਾਂਚ ਸਮੇ ਅਧਿਕਾਰੀ ਨੇ ਟਰੱਕ ਵਿਚ ਕੁਝ ਮਕੈਨੀਕਲ ਨੁਕਸ ਵਿਚ ਦੇਖੇ ਅਤੇ ਉਸ ਵਾਹਨ ਨੂੰ ਨਾ ਚਲਾਉਣ ਦਾ ਆਦੇਸ਼ ਵੀ ਦਿੱਤਾ|
ਐਫਐਮਸੀਐਸਏ ਦੇ ਅਨੁਸਾਰ, ਸਰਕਾਰੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੇ ਬਾਅਦ ਅਤੇ ਤਿੰਨ ਹਫਤਿਆਂ ਵਿਚ ਤਿੰਨ ਵੱਖਰੇ ਵੱਖਰੇ ਰਾਜਾਂ ਵਿੱਚ ਟਰੱਕ ਨਾ ਚਲਾਉਣ ਦੇ ਆਦੇਸ਼ਾਂ ਤੋਂ ਬਾਅਦ ਵੀ Lafortune ਨੇ Commercial ਟਰੱਕ ਚਲਾਉਣਾ ਜਾਰੀ ਰੱਖਿਆ|
9 ਜੁਲਾਈ ਨੂੰ, ਪੈਨਸਿਲਵੇਨੀਆ ਵਿੱਚ ਕੰਮ ਕਰਦੇ ਸਮੇਂ, ਲਾਫੋਰਟੂਨ ਦਾ ਟਰੱਕ ਇੱਕ Private Property ਦੇ ਕੋਲੋਂ ਦੀ ਲੰਘਣ ਦੀ ਕੋਸ਼ਿਸ਼ ਕਰਦੇ ਸਮੇਂ ਫਸ ਗਿਆ| ਉਸ ਸਮੇ ਜਾਂਚ ਕਰ ਰਹੇ ਰਾਜ ਪੁਲਿਸ ਅਧਿਕਾਰੀ ਨੂੰ ਪਤਾ ਲੱਗਾ ਕਿ ਲੈਫੋਰਟੁਨ ਕੋਲ CDL ਨਹੀਂ ਸੀ | ਅਧਿਕਾਰੀ ਨੂੰ ਇਹ ਵੀ ਪਤਾ ਲੱਗਾ Lafortune ਨੂੰ ਟਰੱਕ ਨਾ ਚਲਾਉਣ ਦੇ ਆਦੇਸ਼ ਹਨ ਅਤੇ ਉਹ ਜਿਸ ਟਰੱਕ ਨੂੰ ਚਲਾ ਰਿਹਾ ਸੀ, ਉਸ ਨੂੰ ਕਈ ਸੁਰੱਖਿਆ ਉਲੰਘਣਾਵਾਂ ਕਾਰਨ ਬੰਦ ਰੱਖਣ ਦੇ ਆਦੇਸ਼ ਸਨ|
ਸਰਕਾਰੀ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਨਤੀਜੇ ਵਜੋਂ ਹਰੇਕ ਉਲੰਘਣਾ ਲਈ $ 1,951 ਤੱਕ ਦੇ ਸਿਵਲ ਜੁਰਮਾਨੇ ਹੋ ਸਕਦੇ ਹਨ| ਇਸ ਦੇ ਨਾਲ ਜਾਣਬੁੱਝ ਕੇ ਉਲੰਘਣਾ ਕਰਨ ਦੇ ਨਤੀਜੇ ਵਜੋਂ ਅਪਰਾਧਿਕ ਜੁਰਮਾਨੇ ਹੋ ਸਕਦੇ ਹਨ.
Lafortune ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਲਈ FMCSA ਦੁਆਰਾ ਸਿਵਲ ਪੈਨਲਟੀ ਵੀ ਪੈ ਸਕਦੀ ਹੈ|